ਸ੍ਰੀ ਮੁਕਤਸਰ ਸਾਹਿਬ: ਇਤਿਹਾਸ ਗਵਾਹ ਹੈ ਕਿ ਵਿਦੇਸ਼ੀ ਦੀ ਧਰਤੀ ‘ਤੇ ਹਮੇਸ਼ਾ ਹੀ ਆਪਣੀ ਸਖ਼ਤ ਮਿਹਨਤ, ਹਿੰਮਤ ਅਤੇ ਹੌਂਸਲੇ ਕਰਕੇ ਪੰਜਾਬੀਆਂ ਨੇ ਇੱਕ ਤੋਂ ਬਾਅਦ ਮੱਲ੍ਹਾਂ ਮਾਰੀਆਂ ਹਨ। ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੀ ਧਰਤੀ (Land of Australia) ‘ਤੇ ਰਹਿੰਦੀ ਖੁਸ਼ਦੀਪ ਕੌਰ ਸੰਧੂ ਨੇ ਰਾਇਲ ਆਸਟ੍ਰੇਲੀਅਨ ਏਅਰ ਫੋਰਸ (Royal Australian Air Force) ਵਿੱਚ ਬਤੌਰ ਅਧਿਕਾਰੀ ਭਰਤੀ ਹੋਈ ਹੈ। ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਵਾਸੀ ਰੂਪ ਸਿੰਘ ਸੰਧੂ ਦੀ ਧੀ ਨੇ ਇਸ ਪ੍ਰਾਪਤੀ ਜ਼ਰੀਏ ਜਿੱਥੇ ਆਪਣਾ ਅਤੇ ਆਪਣੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਉਸ ਨੇ ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਵੀ ਨਾਮ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ:ਵਿਸ਼ਵ ਦੂਰਸੰਚਾਰ ਦਿਵਸ 2022: ਕੋਵਿਡ ਮਹਾਂਮਾਰੀ ਦੌਰਾਨ ਸੰਚਾਰ ਤਕਨਾਲੋਜੀ ਸਾਡੀ ਢਾਲ ਵਜੋਂ ਆਇਆ ਸਾਹਮਣੇ...ਜਾਣੋ! ਕੁੱਝ ਤੱਥ
ਦੱਸਦਈਏ ਕਿ ਖੁਸ਼ਦੀਪ ਕੌਰ ਦੀ ਮਾਤਾ ਮਨਜੀਤ ਕੌਰ ਆਸਟ੍ਰੇਲੀਆਈ ਏਅਰ ਫੋਰਸ (Australian Air Force) ਵਿੱਚ ਅਧਿਕਾਰੀ ਵਜੋਂ ਕੰਮ ਕਰ ਰਹੀ ਹੈ ਪੰਜਾਬ ਦੀਆਂ ਇਹ ਪਹਿਲੀ ਮਾਂ ਅਤੇ ਧੀ ਹੋਣਗੇ ਜਿਨ੍ਹਾਂ ਨੇ ਆਸਟ੍ਰੇਲੀਆ ਦੀ ਏਅਰ ਫੋਰਸ ਵਿੱਚ ਅਧਿਕਾਰੀ ਵਜੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਇਸ ਮੌਕੇ ਖੁਸ਼ਦੀਪ ਕੌਰ ਸੰਧੂ ਦੇ ਮਾਮਾ ਗੁਰਸਾਹਿਬ ਸਿੰਘ ਸੰਧੂ ਨੇ ਦੱਸਿਆ ਕਿ ਮੇਰੀ ਭੈਣ ਮਨਜੀਤ ਕੌਰ 2009 ਵਿੱਚ ਆਸਟ੍ਰੇਲੀਆ ਗਏ ਸਨ ਅਤੇ ਦਸੰਬਰ 2017 ਵਿੱਚ ਉਨ੍ਹਾਂ ਦੀ ਰਾਇਲ ਆਸਟ੍ਰੇਲੀਅਨ ਏਅਰ ਫੋਰਸ (Royal Australian Air Force) ਵਿੱਚ ਅਧਿਕਾਰੀ ਵਜੋਂ ਨਿਯੁਕਤੀ ਹੋਈ ਸੀ।
ਆਸਟ੍ਰੇਲੀਆ ਵਿੱਚ ਪੰਜਾਬਣ ਨੇ ਮਾਰੀ ਮੱਲ ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਦੀ ਧੀ ਖੁਸ਼ਦੀਪ ਕੌਰ ਸੰਧੂ ਦੇ ਨਵਰੂਪ ਕੌਰ ਸੰਧੂ ਨੂੰ ਆਸਟ੍ਰੇਲੀਆ ਵਿਖੇ ਪੀ.ਆਰ. ਵਜੋਂ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁੜੀਆ ਮੁੰਡਿਆ ਤੋਂ ਅੱਗੇ ਹੀ ਹਨ, ਨਾ ਕੀ ਕਿਸੇ ਕੰਮ ਵਿੱਚ ਪਿੱਛੇ ਹਨ।
ਇਹ ਵੀ ਪੜ੍ਹੋ:PM ਮੋਦੀ ਅਤੇ ਦੇਉਬਾ ਵਿਚਾਲੇ ਦੁਵੱਲੀ ਗੱਲਬਾਤ, ਛੇ ਸਮਝੌਤਿਆਂ 'ਤੇ ਦਸਤਖਤ