ਸ੍ਰੀ ਮੁਕਤਸਰ ਸਾਹਿਬ: ਪਿੰਡ ਭੁੱਲਰ ਦੀ ਹੋਣਹਾਰ ਜਸਪਿੰਦਰ ਸਿੰਘ ਨੇ 33ਵਾਂ ਰੈਂਕ ਪ੍ਰਾਪਤ ਕਰਕੇ ਯੂਪੀਐਸਸੀ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਸਪਿੰਦਰ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਸਮੁੱਚੇ ਲੈ ਕੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਦਿਆ 'ਤੇ ਗੱਲ ਕਰਦਿਆ ਕਿਹਾ ਕਿ ਪੰਜਾਬ ਨੂੰ ਮੁੜ ਉਸ ਦੇ ਪੁਰਾਣੇ ਪੱਧਰ 'ਤੇ ਲਿਆਣ ਦੀ ਲੋੜ ਹੈ ਅਤੇ ਸਾਨੂੰ ਨੌਜਵਾਨਾਂ ਇਸ ਲਈ ਉੱਸਰ ਕਰਨੀ ਚਾਹੀਦੀ ਹੈ।
ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਜਸਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ 7ਵੀਂ ਕਲਾਸ ਵਿੱਚ ਹੋਇਆ ਕਰਦਾ ਸੀ ਤਾਂ ਮੈਨੂੰ ਮੇਰੇ ਟੀਚਰ ਕਿਹਾ ਕਰਦੇ ਸੀ ਤੂੰ ਬਹੁਤ ਪੜ੍ਹਾਈ ਵਿੱਚ ਲਾਇਕ ਹੈ ਤੂੰ ਇੱਕ ਦਿਨ ਡੀਸੀ ਲੱਗੇਂਗਾ ਤੇ ਮੈਂ ਉਹੀ ਗੱਲ ਆਪਣੇ ਦਿਮਾਗ ਵਿਚ ਪਾ ਲਈ। ਅੱਜ ਮੈਂ ਇਸ ਮੁਕਾਮ ਤੱਕ ਪਹੁੰਚਿਆ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਸ ਮੁਕਾਮ ਤੀਕਰ ਪਹੁੰਚ ਮੇਰੇ ਟੀਚਰ ਅਤੇ ਮੇਰੇ ਮਾਤਾ ਪਿਤਾ ਦਾ ਬਹੁਤ ਵੱਡਾ ਸਹਿਯੋਗ ਹੈ ਅਤੇ ਇਸ ਅਹੁਦੇ ਤੇ ਬੈਠ ਕੇ ਮੈਂ ਹਮੇਸ਼ਾਂ ਗ਼ਰੀਬਾਂ ਦਾ ਭਲਾ ਕਰਾਂਗਾ।