ਸ੍ਰੀ ਮੁਕਤਸਰ ਸਾਹਿਬ: ਲੋਕ ਦੀਵਾਲੀ ਦੇ ਤਿਉਹਾਰ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਕਿਉਂਕਿ ਦੀਵਾਲੀ ਦੇ ਤਿਉਹਾਰ (Diwali festival) 'ਤੇ ਲੋਕਾ ਬਹੁਤ ਖੁਸ਼ੀ ਨਾਲ ਖ੍ਰੀਦਦਾਰੀ ਕਰਦੇ ਹਨ। ਇਸ ਮੌਕੇ ਲੋਕ ਪਟਾਕੇ, ਮਠਿਆਈਆਂ ਅਤੇ ਆਪਣੇ ਦੋਸਤਾਂ ਨੂੰ ਦੇਣ ਲਈ ਤੋਹਫ਼ੇ ਲੈਂਦੇ ਹਨ।
ਦੀਵਾਲੀ ਦੇ ਤਿਉਹਾਰ (Diwali festival) ਦੀ ਖਾਸ ਚੀਜ ਹੈ ਮਿਠਾਈ, ਜਿਸ ਬਿਨ੍ਹਾਂ ਦੀਵਾਲੀ ਦਾ ਤਿਉਹਾਰ ਅਧੂਰਾ ਹੈ। ਇਸ ਦਿਨ ਲੋਕ ਤਰ੍ਹਾਂ-ਤਰ੍ਹਾਂ ਦੀ ਮਿਠਾਈ ਦੀ ਖਰੀਦ ਕਰਦੇ ਹਨ, ਜਿਨ੍ਹਾਂ ਵਿੱਚ ਰੱਸਗੁੱਲੇ ਗੁਲਾਬ ਜਾਮਣ ਅਤੇ ਜਲੇਬੀਆਂ ਆਦਿ ਮਿਠਾਈਆਂ ਹਨ। ਇਨ੍ਹਾਂ ਵਿੱਚ ਹੀ ਇੱਕ ਮਠਿਆਈ ਦੀ ਗੱਲ ਕਰੀਏ ਤਾਂ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਵਿੱਚ ਦੇਸੀ ਘਿਓ ਦੀ ਜਲੇਬੀ ਬੜੀ ਮਸ਼ਹੂਰ ਹੈ।
ਮੁਕਤਸਰ ਜ਼ਿਲ੍ਹੇ ਵਿੱਚ ਸਿਰਫ਼ ਇੱਕ ਜਲੇਬੀ ਦੀ ਦੁਕਾਨ ਹੈ ਇਹ ਕਰੀਬ 20 ਪੱਚੀ ਸਾਲਾਂ ਤੋਂ ਚਲਾਈ ਜਾ ਰਹੀ ਹੈ। ਇਥੇ ਬਹੁਤ ਦੂਰ-ਦੂਰ ਤੋਂ ਲੋਕ ਜਲੇਬੀਆਂ ਲੈਣ ਲਈ ਆ ਕੇ ਲਾਈਨਾਂ ਵਿੱਚ ਲਗਦੇ ਹਨ। ਇਸ ਦੁਕਾਨ ਵਿੱਚ ਦੇਸੀ ਘੀ ਨਾਲ ਜਲੇਬੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਜੋ ਲੋਕਾਂ ਵੱਲੋਂ ਬਹੁਤ ਹੀ ਜਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ।