ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੀ ਸਬਜ਼ੀ ਮੰਡੀ ਤੇ ਥਾਣਾ ਸਿਟੀ ਸਾਹਮਣੇ ਨਿਰਮਾਣ ਕਾਰਜ ਚੱਲ ਰਿਹਾ ਹੈ। ਇਸ ਨਿਰਮਾਣ ਕਾਰਜ ਵਿੱਚ ਇੱਕ ਪਾਸੇ ਘੱਟ ਗੁਣਵੱਤਾ ਵਾਲੀ ਸਮੱਗਰੀ ਨੂੰ ਵਰਤਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਇਸ ਨਿਰਮਾਣ ਕਾਰਜ ਦੇ ਚੱਲਣ ਨਾਲ ਮੰਡੀ ਵਿੱਚ ਭਾਰੀ ਜਾਮ ਲੱਗ ਗਿਆ ਹੈ। ਇਸ ਨਾਲ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਘਟੀਆ ਸਮੱਗਰੀ ਨਾਲ ਹੋ ਰਹੇ ਬੇ-ਨਿਯਮੇ ਵਿਕਾਸ ਕਾਰਜਾਂ ਨੇ ਸ਼ਹਿਰੀ ਉਲਝਾਏ
ਸ਼ਹਿਰ ਦੀ ਸਬਜ਼ੀ ਮੰਡੀ ਤੇ ਥਾਣਾ ਸਿਟੀ ਸਾਹਮਣੇ ਨਿਰਮਾਣ ਕਾਰਜ ਚੱਲ ਰਿਹਾ ਹੈ। ਇਸ ਨਿਰਮਾਣ ਕਾਰਜ ਵਿੱਚ ਇੱਕ ਪਾਸੇ ਘੱਟ ਗੁਣਵੱਤਾ ਵਾਲੀ ਸਮੱਗਰੀ ਨੂੰ ਵਰਤਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਇਸ ਨਿਰਮਾਣ ਕਾਰਜ ਦੇ ਚੱਲਣ ਨਾਲ ਮੰਡੀ ਵਿੱਚ ਭਾਰੀ ਜਾਮ ਲੱਗ ਗਿਆ ਹੈ। ਇਸ ਨਾਲ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਾਹਗੀਰਾਂ ਨੇ ਕਿਹਾ ਕਿ ਇਹ ਸ਼ਹਿਰ ਦੀ ਸਬਜ਼ੀ ਮੰਡੀ ਹੈ ਜਿੱਥੇ ਲੋਕਾਂ ਦਾ 24 ਘੰਟੇ ਆਉਣ-ਜਾਣ ਲੱਗਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਨਿਰਮਾਣ ਕਾਰਜ ਦੇ ਚੱਲਣ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਵਰਤੀਆਂ ਜਾ ਰਹੀਆਂ ਇੰਟਰਲੌਕ ਟੈਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਟੁੱਟੀਆਂ ਹੋਈਆਂ ਹਨ।
ਮਿਸਤਰੀ ਮਹਿੰਦਰ ਸਿੰਘ ਨੇ ਕਿਹਾ ਕਿ ਇਹ ਇੰਟਰਲੋਕ ਟਾਈਲਾਂ ਪਹਿਲਾਂ ਟੁੱਟੀਆਂ ਹੋਈਆਂ ਨਹੀਂ ਸੀ। ਸਮਾਨ ਉਵਰਲੋਡ ਕਰਦਿਆਂ ਇਹ ਟਾਈਲਾਂ ਟੁੱਟੀਆਂ ਹਨ, ਬਾਕੀ ਠੀਕ ਹਨ। ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣ ਚਾਹੁੰਦੇ ਹਨ ਕਿ ਜਿਹੜੇ ਨਿਰਮਾਣ ਕਾਰਜ ਨੂੰ ਸ਼ੁਰੂ ਕੀਤਾ ਗਿਆ ਹੈ, ਉਸ ਨੂੰ ਜਲਦ ਤੋਂ ਜਲਦ ਨੇਪਰੇ ਚੜਾਇਆ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।