ਸ੍ਰੀ ਮੁਕਤਸਰ ਸਾਹਿਬ: ਪਿੰਡ ਭੂੰਦੜ ਦੇ ਕਾਂਗਰਸੀ ਸਰਪੰਚ ਵਲੋਂ ਪਿੰਡ ਵਿਚ ਅਨਾਊਂਸਮੈਂਟ ਕਰਵਾਈ ਗਈ ਹੈ ਕਿ ਜੇਕਰ ਕੋਈ ਵੈਕਸੀਨੇਸ਼ਨ ਨਹੀਂ ਲਵਾਏਗਾ ਤਾਂ ਉਸ ਦੀ ਸਰਕਾਰੀ ਸਹੂਲਤ ਜੋ ਦਿੱਤੀ ਜਾਂਦੀ ਹੈ ਉਸਨੂੰ ਰੋਕ ਦਿੱਤਾ ਜਾਵੇਗਾ। ਜਿਸਨੂੰ ਲੈਕੇ ਪਿੰਡਵਾਸੀਆਂ ਦੇ ਵਲੋਂ ਸਵਾਲ ਉਠਾਏ ਗਏ ਹਨ।ਪਿੰਡਵਾਸੀਆਂ ਪਿੰਡ ਸੀਲ ਹੋਣ ਦੇ ਬਾਵਜੂਦ ਪਿੰਡ ਭੂੰਦੜ ਦੇ ਇਕੱਠੇ ਹੋ ਕੇ ਆਪਣੇ ਪਿੰਡ ਦੇ ਮੋਹਤਬਰਾਂ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਈ ਸਵਾਲ ਖੜ੍ਹੇ ਕੀਤੇ।
ਪਿੰਵਾਸੀਆਂ ਨੇ ਦੱਸਿਆ ਕਿ ਪਿੰਡ ਭੂੰਦੜ ਵਿਚ ਕੋਰੋਨਾ ਦੇ ਕੇਸ ਵੱਧ ਆਉਣ ਕਾਰਨ ਪਿੰਡ ਨੂੰ ਪੁਲਿਸ ਵੱਲੋਂ ਸੀਲ ਕੀਤਾ ਗਿਆ ਹੈ ਪਰ ਹੁਣ ਗਰੀਬ ਭਾਈਚਾਰੇ ਦੇ ਲੋਕਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪਿੰਡ ਦੇ ਗੁਰੂ ਘਰ ਵਿੱਚੋਂ ਅਨਾਊਂਸਮੈੰਟ ਕਰਕੇ ਕਿਹਾ ਕਿ ਜੋ ਲੋਕ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਵਾਉਣਗੇ ਉਨ੍ਹਾਂ ਦੀਆਂ ਸਾਰੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਡੇ ਭਾਈਚਾਰੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸਨੂੰ ਉਹ ਬਰਦਾਸ਼ਿਤ ਨਹੀਂ ਕਰਗਨੇ।ਨਾਲ ਹੀ ਉਨ੍ਹਾਂ ਵਿਧਾਇਕ ਰਾਜਾ ਵੜਿੰਗ ਨੂੰ ਲੋੜਵੰਦਾਂ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।