ਸ੍ਰੀ ਮੁਕਤਸਰ ਸਾਹਿਬ:ਜ਼ਿਲ੍ਹੇ ਦੀ ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲ (Member Lawyers of the Association) ਵਰਿੰਦਰ ਸਿੰਘ ਨਾਲ ਪੁਲਿਸ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਤਾਂ ਕਾਨੂੰਨ ਦੇ ਦੋ ਥੰਮ ਵਕੀਲ ਅਤੇ ਪੁਲਿਸ ਆਹਮੋ-ਸਾਹਮਣੇ ਆ ਗਏ। ਸ੍ਰੀ ਮੁਕਤਸਰ ਸਾਹਿਬ ਦੀ ਬਾਰ ਐਸੋਸੀਏਸ਼ਨ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਸਾਥੀ ਵਕੀਲ ਨਾਲ ਪੁਲਿਸ ਨੇ ਅਣ-ਮਨੁੱਖੀ ਵਤੀਰਾ ਕੀਤਾ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ 14 ਸਤੰਬਰ 2023 ਨੂੰ ਸ਼੍ਰੀ ਮੁਕਤਸਰ ਸਾਹਿਬ ਬਾਰ ਦੇ ਮੈਂਬਰ ਇੱਕ ਵਕੀਲ ਉੱਤੇ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ 'ਚ ਪੁਲਿਸ ਹਿਰਾਸਤ ਵਿੱਚ ਕਥਿਤ ਤੌਰ ਉੱਤੇ ਪੁਲਿਸ ਨੇ ਵਕੀਲ 'ਤੇ ਅਣਮਨੁੱਖੀ ਤਸ਼ੱਦਦ ਕੀਤਾ।
Punjab Haryana High Court Work Halted: ਪੁਲਿਸ 'ਤੇ ਵਕੀਲ ਨਾਲ ਅਣਮਨੁੱਖੀ ਤਸ਼ੱਦਦ ਦਾ ਇਲਜ਼ਾਮ, ਪੰਜਾਬ ਹਰਿਆਣਾ-ਹਾਈਕੋਰਟ 'ਚ ਵਕੀਲਾਂ ਨੇ ਕੰਮ ਕੀਤਾ ਠੱਪ - Punjab Haryana High Court Work Halted
ਸ੍ਰੀ ਮੁਕਸਤਰ ਸਾਹਿਬ ਬਾਰ ਐਸੋਸੀਏਸ਼ਨ ਬੀਤੇ ਦਿਨੀ ਇੱਕ ਵਕੀਲ ਨਾਲ ਸਥਾਨਕ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਕੀਤੇ ਜਾਣ ਦਾ ਇਲਜ਼ਾਮ ਲਾਇਆ ਗਿਆ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਨਾ ਕੀਤਾ ਤਾਂ (Punjab Haryana High Court ) ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਵਕੀਲਾਂ ਨੇ ਕੰਮ ਠੱਪ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਪੁਲਿਸ ਅਧਿਕਾਰੀਆਂ ਉੱਤੇ ਦੇਰ ਰਾਤ ਮਾਮਲਾ ਦਰਜ ਕੀਤਾ ਗਿਆ।
![Punjab Haryana High Court Work Halted: ਪੁਲਿਸ 'ਤੇ ਵਕੀਲ ਨਾਲ ਅਣਮਨੁੱਖੀ ਤਸ਼ੱਦਦ ਦਾ ਇਲਜ਼ਾਮ, ਪੰਜਾਬ ਹਰਿਆਣਾ-ਹਾਈਕੋਰਟ 'ਚ ਵਕੀਲਾਂ ਨੇ ਕੰਮ ਕੀਤਾ ਠੱਪ In Sri Muktsar Sahib the police tortured a lawyer, then the lawyers stopped work in the Punjab Haryana High Court as a protest.](https://etvbharatimages.akamaized.net/etvbharat/prod-images/26-09-2023/1200-675-19607966-920-19607966-1695699859598.jpg)
Published : Sep 26, 2023, 9:31 AM IST
ਬਾਰ ਐਸੋਸੀਏਸ਼ਨ ਨੇ ਮਾਮਲੇ ਉੱਤੇ ਪਾਇਆ ਚਾਨਣਾ:ਜਦੋਂ ਅਦਾਲਤ ਨੇ ਸਬੰਧਿਤ ਵਕੀਲ ਨੂੰ ਜੁਡੀਸ਼ੀਅਲ ਰਿਮਾਂਡ ਉੱਤੇ ਜੇਲ੍ਹ ਵਿੱਚ ਭੇਜ ਦਿੱਤਾ ਤਾਂ ਵਕੀਲ ਨੇ ਆਪਣੇ ਸਾਥੀਆਂ ਨੂੰ ਸਾਰੀ ਜਾਣਕਾਰੀ ਦਿੱਤੀ। ਬਾਰ ਐਸੋਸੀਏਸ਼ਨ ਨੇ ਇਸ ਸੰਬੰਧੀ ਤਿੰਨ ਵਕੀਲਾਂ ਦੇ ਪੈਨਲ ਰਾਹੀਂ ਇੱਕ ਅਰਜ਼ੀ ਸੀਜੀਐਮ ਦੀ ਅਦਾਲਤ ਵਿੱਚ ਲਾਈ ਤਾਂ ਅਦਾਲਤ ਦੇ ਹੁਕਮਾਂ ਉੱਤੇ ਸਬੰਧਿਤ ਵਕੀਲ ਦਾ ਮੈਡੀਕਲ ਕਰਵਾਇਆ ਗਿਆ। ਜਿਸ ਵਿੱਚ ਸੱਟਾਂ ਅਤੇ ਹੋਰ ਤਸ਼ੱਦਦ ਸਾਹਮਣੇ ਆਇਆ। ਇਸ ਤੋਂ ਬਾਅਦ ਜਦੋਂ ਸਬੰਧਿਤ ਵਕੀਲ ਨੇ ਅਦਾਲਤ ਵਿੱਚ ਬਿਆਨ ਦਿੱਤੇ ਤਾਂ ਉਹਨਾਂ ਬਿਆਨਾਂ ਦੇ ਅਧਾਰ ਉੱਤੇ ਅਦਾਲਤ ਨੇ 22 ਸਤੰਬਰ 2023 ਨੂੰ ਤਿੰਨ ਪੁਲਿਸ ਅਧਿਕਾਰੀਆਂ ਰਮਨਦੀਪ ਸਿੰਘ ਐੱਸਪਡੀ, ਸੰਜੀਵ ਗੋਇਲ ਡੀਐੱਸਪੀ, ਰਮਨ ਕੰਬੋਜ ਐਸਐਚਓ, ਪੁਲਿਸ ਮੁਲਾਜ਼ਮ ਹਰਬੰਸ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਦਾਰਾ ਸਿੰਘ ਅਤੇ ਪੰਜ ਅਣਪਛਾਤਿਆਂ ਉੱਤੇ ਮਾਮਲਾ ਦਰਜ ਕਰਨ ਦੇ ਹੁਕਮ ਕੀਤੇ। ਬਾਰ ਐਸੋਸੀਏਸ਼ਨ ਮੁਤਾਬਿਕ ਪੁਲਿਸ ਨੇ ਅਦਾਲਤੀ ਹੁਕਮਾਂ ਦੇ ਬਾਵਜੂਦ ਮਾਮਲਾ ਦਰਜ ਨਹੀਂ ਕੀਤਾ।
- Canada-India Dispute: ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਨੂੰ ਲੈ ਕੇ ਸਾਂਸਦ ਰਵਨੀਤ ਬਿੱਟੂ ਦਾ ਬਿਆਨ, ਕਿਹਾ-ਕੈਨੇਡਾ ਤੋਂ ਹੀ ਆਉਂਦੇ ਨੇ ਫਿਰੌਤੀਆਂ ਲਈ ਫੋਨ
- Laljit Bhullar on PM Modi: ਭਾਰਤ-ਕੈਨੇਡਾ ਵਿਵਾਦ 'ਤੇ ਮੰਤਰੀ ਲਾਲਜੀਤ ਭੁੱਲਰ ਦਾ ਵੱਡਾ ਬਿਆਨ, ਕਿਹਾ-ਪੀਐੱਮ ਮੋਦੀ ਦੰਗਿਆਂ ਦੇ ਮਾਸਟਰਮਾਈਂਡ
- Interpol Red Corner Notice: 13 ਸਾਲ ਪਹਿਲਾਂ ਫਰਾਰ ਹੋਏ ਖਾਲਿਸਤਾਨੀ ਕਰਣਵੀਰ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ, ਕਤਲ ਮਗਰੋਂ ਪਾਕਿਸਤਾਨ 'ਚ ਲਈ ਪਨਾਹ
ਕੰਮਕਾਜ ਕੀਤਾ ਠੱਪ: ਇਸ ਤੋਂ ਬਾਅਦ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਟੈਂਡ ਲੈਂਦਿਆਂ ਪੁਲਿਸੀਆ ਤਸ਼ੱਦਦ ਦੇ ਵਿਰੋਧ ਵਿੱਚ (Work stoppage in Punjab Haryana High Court) ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੰਮਕਾਰ ਠੱਪ ਕਰ ਦਿੱਤਾ। ਹਾਲਾਂਕਿ ਮਾਮਲਾ ਗਰਮਾਉਂਦਾ ਵੇਖ ਪੁਲਿਸ ਵਿਭਾਗ ਵੱਲੋਂ ਦੇਰ ਰਾਤ ਹੀ ਸ੍ਰੀ ਮੁਕਤਸਰ ਸਾਹਿਬ ਦੇ ਐੱਸਪੀ (ਡੀ) ਰਮਨਦੀਪ ਸਿੰਘ ਭੁੱਲਰ ਸਮੇਤ ਸੀਆਈਏ ਇੰਚਾਰਜ ਰਮਨ ਕੰਬੋਜ ਅਤੇ ਚਾਰ ਕਾਂਸਟੇਬਲਾਂ ਹਰਬੰਸ ਸਿੰਘ, ਭੁਪਿੰਦਰ, ਗੁਰਪ੍ਰੀਤ ਸਿੰਘ ਅਤੇ ਦਾਰਾ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।