ਸ੍ਰੀ ਮੁਕਤਸਰ ਸਾਹਿਬ: 6 ਹਜ਼ਾਰ ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਦੇ ਮਾਸਟਰਮਾਈਂਡ ਜਗਦੀਸ਼ ਭੋਲਾ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅੱਜ ਉਹ ਛੇ ਘੰਟਿਆ ਦੀ ਪੈਰੋਲ ਉੱਤੇ ਆਪਣੀ ਬਿਮਾਰ ਮਾਂ ਦਾ ਹਾਲ ਜਾਣਨ ਲਈ ਗਿਦੜਬਾਹਾ ਵਿਖੇ ਹਸਪਤਾਲ ਪਹੁੰਚਿਆਂ ਹੈ। ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਭੋਲਾ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਉਸ ਨੂੰ ਇਕ ਦਿਨ ਦੀ ਜ਼ਮਾਨਤ ਦਿੱਤੀ ਗਈ ਸੀ। ਇਸ ਦੌਰਾਨ ਜਗਦੀਸ਼ ਭੋਲਾ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਸੁਰੱਖਿਆ ਵਜੋਂ ਮੌਜੂਦ ਸੀ।
ਮਾਂ ਦੀ ਖ਼ਰਾਬ ਸਿਹਤ ਦਾ ਹਵਾਲਾ:ਦੱਸ ਦਈਏ ਬੀਤੇ ਦਿਨੀ ਹਾਈਕੋਰਟ ਨੇ ਜਗਦੀਸ਼ ਭੋਲੇ ਨੂੰ ਇੱਕ ਦਿਨ ਦੀ ਜ਼ਮਾਨਤ ਦਿੱਤੀ ਸੀ ਅਤੇ ਇਹ ਜ਼ਮਾਨਤ ਉਸ ਦੀ ਮਾਂ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਦਿੱਤੀ ਗਈ ਸੀ। ਇਸ ਦੌਰਾਨ ਕੋਰਟ ਨੇ ਜਗਦੀਸ਼ ਬੋਲਾ ਨੂੰ 17 ਮਾਰਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੀ ਮਾਂ ਨੂੰ ਮਿਲਣ ਦੀ ਇਜਾਜ਼ਤ ਵੀ ਦਿੱਤੀ ਸੀ ਅਤੇ ਅੱਜ ਉਹ 6 ਘੰਟਿਆਂ ਦੀ ਪੈਰੋਲ ਉੱਤੇ ਆਪਣੀ ਮਾਂ ਨੂੰ ਮਿਲਣ ਹਸਪਤਾਲ ਪਹੁੰਚਿਆ। ਦੱਸ ਦਈਏ ਕਿ ਮਾਂ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜਗਦੀਸ਼ ਭੋਲਾ ਵੱਲੋਂ ਜ਼ਮਾਨਤ ਦੀ ਮੰਗ ਕੀਤੀ ਗਈ ਸੀ। ਭੋਲੇ ਨੂੰ 700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਗਦੀਸ਼ ਭੋਲਾ ਕੋਲੋਂ ਡਰੱਗ, ਹੈਰੋਇਨ, ਵਿਦੇਸ਼ੀ ਕਰੰਸੀ, ਹਥਿਆਰ ਤੇ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਸਨ। ਜਗਦੀਸ਼ ਭੋਲਾ ਨੂੰ 2012 'ਚ ਪੰਜਾਬ ਪੁਲਿਸ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।