ਮਲੋਟ: ਸਿਵਲ ਹਸਪਤਾਲ ਮਲੋਟ ਵਿੱਚ ਇੱਕ ਔਰਤ ਦੇ ਪਿੱਤੇ ਦੇ ਆਪਰੇਸ਼ਨ ਤੋਂ ਬਾਅਦ ਵੀ ਪਿੱਤੇ ਵਿੱਚ ਪੱਥਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੀੜਤ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਨੂੰ ਗੁਹਾਰ ਲਗਾਈ ਗਈ ਹੈ। ਪੀੜਤਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਇੱਕ ਹਫ਼ਤੇ ਵਿੱਚ ਰਿਪੋਰਟ ਦੇਣ ਦੇ ਆਦੇਸ਼ ਉੱਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
ਦੱਸ ਦਈਏ ਕਿ ਪੀੜਤ ਔਰਤ ਨੂੰ ਪਿੱਤੇ ਦੀ ਪਰੇਸ਼ਾਨੀ ਸੀ ਅਤੇ ਮਲੋਟ ਦੇ ਸਿਵਲ ਹਸਪਤਾਲ ਵਿੱਚ ਉਸ ਨੇ ਇਸ ਦਾ ਆਪਰੇਸ਼ਨ ਕਰਵਾਇਆ ਸੀ। ਪੀੜਤ ਨੇ ਅਰੋਪ ਲਗਾਇਆ ਕਿ ਆਪਰੇਸ਼ਨ ਤੋਂ ਬਾਅਦ ਵੀ ਉਸ ਦੀ ਪਰੇਸ਼ਾਨੀ ਨਹੀਂ ਘਟੀ ਅਤੇ ਟੈਸਟ ਕਰਵਾਉਣ 'ਤੇ ਸਾਹਮਣੇ ਆਇਆ ਕਿ ਉਸ ਦੇ ਪਿੱਤੇ ਵਿੱਚ ਹਾਲੇ ਵੀ ਪਥਰੀ ਹੈ।