ਪਸ਼ੂ ਮੰਡੀ ਦੇ ਨਾਲ ਕੀਤਾ ਘੋੜਿਆਂ ਦੇ ਮੇਲੇ ਦਾ ਆਯੋਜਨ, ਮੁਕਾਬਲਿਆਂ 'ਚ ਜਿੱਤਣ ਵਾਲੇ ਘੋੜਾ ਮਾਲਕਾਂ ਨੂੰ ਮਿਲੇਗਾ ਸਨਮਾਨ ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਤਿਉਹਾਰਾਂ ਦੇ ਮੌਕੇ ਬਹੁਤ ਸਾਰੇ ਮਸ਼ਹੂਰ ਮੇਲੇ ਵੀ ਲੱਗਦੇ ਹਨ ਅਤੇ ਅਜਿਹਾ ਮੇਲਾ ਹੀ ਮਾਘੀ ਨਾਲ ਸਬੰਧਿਤ ਸਲਾਨਾ ਪਸ਼ੂ ਮੰਡੀ ਦਾ ਮੇਲਾ ਲੱਗਦਾ ਹੈ। ਪਰ ਇਸ ਵਾਰ ਪ੍ਰਬੰਧਕਾਂ ਨੇ ਨਵਾਂ ਉਪਰਾਲਾ ਕਰਦਿਆਂ ਘੋੜੇ ਰੱਖਣ ਦੇ ਸ਼ੌਕੀਨਾਂ ਲਈ ਵੀ ਮੇਲਾ ਲਗਾਇਆ ਜਿਸ ਵਿੱਚ ਘੋੜੇ ਰੱਖਣ ਦੇ ਸ਼ੌਕੀਨ ਆਪਣੇ ਘੋੜੇ ਲੈਕੇ ਵਧ ਚੜ੍ਹ ਕੇ ਮੇਲੇ ਵਿੱਚ ਪਹੁੰਚੇ।
ਮੇਲੇ ਦਾ ਆਯੋਜਨ: ਪ੍ਰਬੰਧਕਾਂ ਦਾ ਕਹਿਣਾ ਕਿ ਇਸ ਵਾਰ ਘੋੜਾ ਪਾਲਕਾਂ ਵੱਲੋਂ ਵਿਸ਼ੇਸ਼ ਪੰਜਾਬ ਘੋੜਾ ਮੇਲਾ ਦਾ ਆਯੋਜਨ ਕੀਤਾ ਗਿਆ। ਘੋੜਾ ਪਾਲਕਾਂ ਵੱਲੋਂ ਆਪਣੇ ਪੱਧਰ ਉੱਤੇ ਬਣਾਈ ਗਈ ਕਮੇਟੀ ਦੀ ਅਗਵਾਈ ਵਿਚ ਘੋੜਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ। ਵੱਖ ਵੱਖ ਉਮਰ ਦੇ ਘੋੜਿਆਂ ਅਤੇ ਬਛੇਰਿਆਂ ਦੇ ਮੁਕਾਬਲਿਆਂ ਦੌਰਾਨ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਵੀ ਘੋੜਾ ਪਾਲਕ ਹਿੱਸਾ ਲੈ ਰਹੇ ਹਨ।
ਪੰਜਾਬ ਪੱਧਰੀ ਮੇਲਾ:ਦੱਸ ਦੇਈਏ ਕਿ ਪਹਿਲਾ ਮਾਘੀ ਮੇਲੇ ਉੱਤੇ ਵਿਸ਼ਾਲ ਪਸ਼ ਧੰਨ ਮੇਲੇ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ, ਪਰ ਬੀਤੇ ਕਰੀਬ 6 ਸਾਲ ਤੋਂ ਇਹ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਨਹੀਂ ਲਗਾਇਆ ਜਾ ਰਿਹਾ, ਜਦਕਿ ਮਾਘੀ ਉੱਤੇ ਰਵਾਇਤੀ ਪਸ਼ੂ ਮੰਡੀ ਉਸੇ ਤਰ੍ਹਾਂ ਹੀ ਜਾਰੀ ਸੀ। ਇਸ ਵਾਰ ਇਸ ਪਸ਼ੂ ਮੰਡੀ ਦੇ ਨੇੜੇ ਹੀ ਗਰਾਊਂਡ ਵਿਚ ਪੰਜਾਬ ਪੱਧਰੀ ਘੋੜੇ ਮੇਲਾ ਦਾ ਪ੍ਰਬੰਧ ਕੀਤਾ ਗਿਆ। ਇਸ ਘੋੜਾ ਮੇਲੇ ਨੂੰ ਲੈ ਕੇ ਘੋੜਾ ਪਾਲਕਾਂ ਵਿਚ ਕਾਫ਼ੀ ਉਤਸ਼ਾਹ ਹੈ। 10 ਤੋਂ 12 ਜਨਵਰੀ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਘੋੜਿਆਂ, ਬਛੇਰਿਆਂ, ਬਛੇਰੀਆਂ ਦੇ ਵੱਖ ਵੱਖ ਮੁਕਾਬਲੇ ਹੋਣਗੇ।
ਇਹ ਵੀ ਪੜ੍ਹੋ:ਟੈਂਕੀ 'ਤੇ ਚੜ੍ਹੇ ਡੀਪੀਈ ਅਧਿਆਪਕਾਂ ਨੇ ਪੈਟਰੋਲ ਛਿੜਕ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼
ਦਿੱਤੇ ਜਾਣਗੇ ਇਨਾਮ:ਘੋੜਿਆਂ ਦੇ ਮੇਲਾ ਕਰਵਾਉਣ ਵਾਲੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਵਾਰ ਘੋੜਿਆਂ ਦੇ ਮੁਕਾਬਲੇ ਬਿਨਾਂ ਕਿਸੇ ਸਰਕਾਰੀ ਸਹਾਰੇ ਦੇ ਕਰਵਾਏ ਜਾ ਰਹੇ ਹਨ ਅਤੇ ਉਹ ਭਾਗ ਲੈਣ ਵਾਲੇ ਘੋੜਾਂ ਮਾਲਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਸਾਰੇ ਮੁਕਾਬਲੇ ਵਿੱਚ ਫੈਸਲੇ ਬਿਨਾਂ ਕਿਸੇ ਸਿਫਾਰਿਸ਼ ਤੋਂ ਹੋਣਗੇ। ਉਨ੍ਹਾਂ ਕਿਹਾ ਫੈਸਲੇ ਮਾਲਕ ਦਾ ਮੂੰਹ ਵੇਖ ਕੇ ਨਹੀਂ ਸਗੋਂ ਘੋੜੇ ਦੀ ਨਸਲ ਵੇਖ ਕੇ ਹੋਣਗੇ।
ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣ ਲਈ ਅਜਿਹੇ ਮੇਲਿਆਂ ਨਾਲ ਜੋੜ ਅਤੇ ਅਜਿਹੇ ਮੇਲਿਆਂ ਦਾ ਆਯੋਜਨ ਸਰਕਾਰ ਨੂੰ ਖੁਦ ਕਰਨਾ ਚਾਹੀਦਾ ਹੈ।