ਪੰਜਾਬ

punjab

ETV Bharat / state

ਮਾਈ ਭਾਗੋ ਦੇ ਵਡਮੁੱਲੇ ਯੋਗਦਾਨ ਦੀ ਗਵਾਹ ਹੈ ਇਹ ਧਰਤੀ - ਗੁਰਦੁਆਰਾ ਤੰਬੂ ਸਾਹਿਬ

ਸ੍ਰੀ ਮੁਕਤਸਰ ਸਾਹਿਬ 'ਚ ਸਥਿਤ ਗੁਰਦੁਆਰਾ ਤੰਬੂ ਸਾਹਿਬ ਮਾਤਾ ਭਾਗ ਕੌਰ ਨੂੰ ਸਮਰਪਿਤ ਹੈ। ਸਿੱਖ ਇਤਿਹਾਸ 'ਚ ਮਾਈ ਭਾਗੋ ਦੇ ਨਾਂਅ ਜਾਣੇ ਜਾਣ ਵਾਲੇ ਮਾਤਾ ਭਾਗ ਕੌਰ ਜੀ ਨੇ 40 ਸਿੰਘਾਂ ਨੂੰ ਪ੍ਰੇਰਿਤ ਕੀਤਾ ਸੀ ਜੋ ਬਾਅਦ 'ਚ ਸਿੱਖ ਕੌਮ ਲਈ ਲੜਦੇ-ਲੜਦੇ ਸ਼ਹੀਦ ਹੋ ਗਏ।

mata bhag kaur
ਫ਼ੋਟੋ

By

Published : Jan 14, 2020, 10:20 AM IST

ਸ੍ਰੀ ਮੁਕਤਸਰ ਸਾਹਿਬ: ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਇੱਕ ਨਾਂ ਮਾਤਾ ਭਾਗ ਕੌਰ ਦਾ ਹੈ, ਜਿਨ੍ਹਾਂ ਨੇ ਸੰਨ 1705 ਦੇ ਵਿੱਚ ਖਿਦਰਾਣਾ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਚਾਲੀ ਸਿੰਘਾਂ ਨੂੰ ਪ੍ਰੇਰਿਤ ਕੀਤਾ ਜੋ ਬਾਅਦ 'ਚ ਸ਼ਹੀਦੀ ਪਾ ਗਏ। ਹੌਂਸਲੇ ਦੀ ਮਿਸਾਲ ਮਾਈ ਭਾਗੋ ਜੀ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ 'ਚ ਗੁਰਦੁਆਰਾ ਤੰਬੂ ਸਾਹਿਬ ਸਥਾਪਿਤ ਹੈ।

ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦਾ ਇਤਿਹਾਸ


ਸਿੱਖ ਇਤਿਹਾਸ ਦੱਸਦਾ ਹੈ ਕਿ ਮਾਈ ਭਾਗੋ ਨੂੰ ਜਦੋਂ ਪਤਾ ਲੱਗਾ ਸੀ ਕਿ ਗੁਰੂ ਮਹਾਰਾਜ ਤੋਂ ਬਾਗੀ ਹੋਏ ਚਾਲੀ ਸਿੰਘ ਆਪਣੇ ਘਰ ਪਰਤ ਆਏ ਹਨ ਤਾਂ ਉਨ੍ਹਾਂ ਨੂੰ ਵਿਸ਼ਵਾਸ ਨਾ ਹੋਇਆ ਜਿਸ ਤੋਂ ਬਾਅਦ ਮਾਈ ਭਾਗੋ ਨੇ ਚਾਲੀ ਸਿੰਘਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਰਹੋ ਮੈਂ ਗੁਰੂ ਮਹਾਰਾਜ ਨੂੰ ਲੱਭ ਲਵਾਂਗੀ ਜਿਸ ਤੋਂ ਬਾਅਦ ਮਾਈ ਭਾਗੋ ਨੇ ਜਦੋਂ ਤਲਵਾਰ ਚੁੱਕੀ ਤਾਂ ਚਾਲੀ ਸਿੰਘਾਂ ਵੀ ਉਨ੍ਹਾਂ ਦੀ ਰਾਹਤ ਤੇ ਚੱਲਦੇ ਹੋਏ ਗੁਰੂ ਮਹਾਰਾਜ ਦੇ ਵੱਲ ਹੋ ਗਏ।


ਮਾਤਾ ਭਾਗ ਕੌਰ ਦਾ ਜਨਮ ਪਿੰਡ ਜਾਹਾਬਾਦ ਨੇੜੇ ਅੰਮ੍ਰਿਤਸਰ ਸਾਹਿਬ 1666 ਦੇ ਵਿੱਚ ਹੋਇਆ ਸੀ।

ABOUT THE AUTHOR

...view details