ਪੰਜਾਬ

punjab

ETV Bharat / state

ਸ੍ਰੀ ਮੁਕਤਸਰ ਸਾਹਿਬ 'ਚ 13 ਸਾਲ ਦੀ ਮਾਸੂਮ ਨਾਲ ਗੈਂਗਰੇਪ - ਸ੍ਰੀ ਮੁਕਤਸਰ ਸਾਹਿਬ

ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਸਮੂਹਿਕ ਬਲਾਤਕਾਰ ਦਾ ਮਾਮਲਾ। ਲਗਭਗ 3-4 ਵਿਅਕਤੀਆਂ ਨੇ ਦਿੱਤਾ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ। ਪੁਲਿਸ ਵਲੋਂ ਮਾਮਲਾ ਦਰਜ।

ਕਨਸੈਪਟ ਫ਼ੋਟੋ।

By

Published : Mar 26, 2019, 9:46 AM IST

Updated : Mar 26, 2019, 9:57 AM IST

ਸ੍ਰੀ ਮੁਤਕਸਰ ਸਾਹਿਬ: ਪੰਜਾਬ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ।ਸ੍ਰੀ ਮੁਕਤਸਰ ਸਾਹਿਬ ਤੋਂ ਵੀ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 13 ਸਾਲ ਦੀ ਬੱਚੀ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

13 ਸਾਲ ਦੀ ਮਾਸੂਮ ਨਾਲ ਗੈਂਗਰੇਪ, ਵੇਖੋ ਵੀਡੀਓ।

ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਬੇਟੀ ਦੀ ਉਮਰ 13 ਸਾਲ ਹੈ, ਜਿਸ ਨਾਲ 3-4 ਵਿਅਕਤੀਆਂ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਪੀੜਤਾ ਦੇ ਪਿਤਾਨੇ ਦੱਸਿਆ ਕਿ ਕੁੱਝ ਲੋਕਾਂ ਜਿਨ੍ਹਾਂ 'ਚ ਭਗਵਾਨ ਸਿੰਘ ਅਤੇ ਗੋਕਲ ਸਿੰਘ ਸ਼ਾਮਲ ਹੈ, ਉਹ ਉਸ ਦੀ ਲੜਕੀ ਨੂੰ ਘਰੋਂ ਲੈ ਗਏ ਸਨ। ਉਸ ਨੇ ਦੱਸਿਆ ਕਿ ਇਕ ਹੋਰ ਆਦਮੀ ਨਾਲ ਮਿਲ ਕੇ ਕਿਸੇ ਦੇ ਘਰ ਲਿਜਾ ਕੇ ਉਸ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਲੜਕੀ ਦੀ ਉਮਰ 13 ਸਾਲ ਹੈ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਰਾਜਵੰਤ ਸਿੰਘ, ਗਣੇਸ਼ ਕੁਮਾਰ, ਭਗਵਾਨ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।

Last Updated : Mar 26, 2019, 9:57 AM IST

ABOUT THE AUTHOR

...view details