ਪੰਜਾਬ

punjab

ETV Bharat / state

ਗਿੱਦੜਬਾਹਾ 'ਚ ਲੋਕਾਂ ਨੂੰ ਮੁਫ਼ਤ ਚ ਲਾਏ ਗਏ ਬਣਾਵਟੀ ਅੰਗ - ਗਿੱਦੜਬਾਹਾ

ਭਾਰਤ ਵਿਕਾਸ ਪ੍ਰੀਸ਼ਦ ਗਿੱਦੜਬਾਹਾ ਵੱਲੋਂ ਅੰਗਹੀਨ ਅਤੇ ਘੱਟ ਸੁਣਨ ਵਾਲੇ ਵਿਅਕਤੀਆਂ ਲਈ ਸਥਾਨਕ ਐਸਐਸਡੀ ਕਮਿਉਨਿਟੀ ਸੈਂਟਰ (ਮੰਡੀ ਵਾਲੀ ਧਰਮਸ਼ਾਲਾ) ਵਿਖੇ ਇਕ ਵਿਸ਼ੇਸ਼ ਮੁਫ਼ਤ ਕੈਂਪ ਲਗਾਇਆ ਗਿਆ। ਇਸ ਮੁਫ਼ਤ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਕੌਂਸਲਰ ਦੀਪਕ ਗਰਗ ਅਤੇ ਸਮਾਜਸੇਵੀ ਨੀਰਜ ਸਿੰਗਲਾ ਲੰਬੀ ਵਾਲਿਆਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ।

ਫ਼ੋਟੋ
ਫ਼ੋਟੋ

By

Published : Apr 19, 2021, 2:37 PM IST

ਗਿੱਦੜਬਾਹਾ: ਭਾਰਤ ਵਿਕਾਸ ਪ੍ਰੀਸ਼ਦ ਗਿੱਦੜਬਾਹਾ ਵੱਲੋਂ ਅੰਗਹੀਨ ਅਤੇ ਘੱਟ ਸੁਣਨ ਵਾਲੇ ਵਿਅਕਤੀਆਂ ਲਈ ਸਥਾਨਕ ਐਸਐਸਡੀ ਕਮਿਉਨਿਟੀ ਸੈਂਟਰ (ਮੰਡੀ ਵਾਲੀ ਧਰਮਸ਼ਾਲਾ) ਵਿਖੇ ਇਕ ਵਿਸ਼ੇਸ਼ ਮੁਫ਼ਤ ਕੈਂਪ ਲਗਾਇਆ ਗਿਆ। ਇਸ ਮੁਫ਼ਤ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਕੌਂਸਲਰ ਦੀਪਕ ਗਰਗ ਅਤੇ ਸਮਾਜਸੇਵੀ ਨੀਰਜ ਸਿੰਗਲਾ ਲੰਬੀ ਵਾਲਿਆਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ।

ਵੇਖੋ ਵੀਡੀਓ

ਪ੍ਰੋਜੈਕਟ ਇੰਚਾਰਜ ਕਰਮੇਸ਼ ਅਰੋੜਾ ਨੇ ਦੱਸਿਆ ਕਿ ਕੈਂਪ ਵਿੱਚ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ, ਲੁਧਿਆਣਾ ਦੇ ਡਾ. ਆਨੰਦ ਪ੍ਰਕਾਸ਼ ਤਿਵਾੜੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੰਗਹੀਨ ਵਿਅਕਤੀਆਂ ਦੀ ਬੀਤੀ 4 ਅਪ੍ਰੈਲ ਨੂੰ ਲਗਾਏ ਗਏ ਕੈਂਪ ਦੌਰਾਨ ਰਿਜਟ੍ਰੇਸ਼ਨ ਕਰਕੇ ਅੰਗਹੀਣ ਵਿਅਕਤੀਆਂ ਦੇ ਅੰਗਾਂ ਦੇ ਨਾਪ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਜਿੰਨਾਂ ਵਿਅਕਤੀਆਂ ਦੇ ਬਣਾਵਟੀ ਅੰਗਾਂ ਦੇ ਨਾਪ ਲਏ ਗਏ ਹਨ ਉਨ੍ਹਾਂ ਵਿਅਕਤੀਆਂ ਨੂੰ ਡਾਕਟਰਾਂ ਵੱਲੋਂ ਅੰਗ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿਚ ਕੁੱਲ 88 ਵਿਅਕਤੀਆਂ ਨੂੰ ਸੁਣਨ ਵਾਲੀਆਂ ਮਸ਼ੀਨਾ ਅਤੇ 43 ਵਿਅਕਤੀਆਂ ਬਨਾਵਟੀ ਅੰਗ ਲਗਾਏ ਗਏ ਹਨ।

ਮਰੀਜ਼ ਮੰਗਤ ਸਿੰਘ ਨੇ ਦੱਸਿਆ ਉਸ ਨੂੰ ਪਤਾ ਲੱਗਿਆ ਕਿ ਚਾਰ ਅਪ੍ਰੈਲ ਨੂੰ ਇੱਥੇ ਲੱਗੇ ਕੈਂਪ ਵਿੱਚ ਪਹੁੰਚਿਆ ਅਤੇ ਜੋ ਕਿ ਮੇਰੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ ਹਨ ਇੱਕੋ ਲੱਤ ਦਾ ਇਨ੍ਹਾਂ ਨੇ ਨਾਪ ਲੈ ਲਿਆ ਗਿਆ ਅਤੇ ਅੱਜ ਜਦੋਂ ਦੁਬਾਰਾ ਕੈਂਪ ਲਗਾਇਆ ਤਾਂ ਅੱਜ ਇਨ੍ਹਾਂ ਵੱਲੋਂ ਮੇਰੀ ਇੱਕ ਲੱਤ ਅੱਜ ਲਗਵਾਈ ਜਾਵੇਗੀ ਡਾਕਟਰਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਤੁਸੀਂ ਫਿਰ ਤੁਰ ਸਕਦੇ ਹੋ ਇੱਥੇ ਮੈਂ ਸੰਸਥਾ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦੀ ਹਾ

ABOUT THE AUTHOR

...view details