ਸ੍ਰੀ ਮੁਕਤਸਰ ਸਾਹਿਬ: ਨਗਰ ਕੌਂਸਲ ਚੋਣਾਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 4 ਦੇ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਨਾਲ ਕੁੱਟਮਾਰ ਦੇ ਮਾਮਲੇ 'ਚ ਸਾਬਕਾ ਨਗਰ ਕੌਂਸਲ ਪ੍ਰਧਾਨ ਹਰਪਾਲ ਸਿੰਘ ਬੇਦੀ ਤੇ ਉਸ ਦੇ ਪੁੱਤਰ ਅਭਿਜੀਤ ਸਿੰਘ ਬੇਦੀ ਦੇ ਖਿਲਾਫ਼ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ।
ਸਾਬਕਾ ਨਗਰ ਕੌਂਸਲ ਪ੍ਰਧਾਨ ਦੀ ਧੀ ਨੇ ਪੁਲਿਸ 'ਤੇ ਲਾਇਆ ਝੂਠੇ ਪਰਚੇ ਕਰਨ ਦਾ ਇਲਜ਼ਾਮ
ਨਗਰ ਕੌਂਸਲ ਚੋਣਾਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 4 ਦੇ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਨਾਲ ਕੁੱਟਮਾਰ ਦੇ ਮਾਮਲੇ 'ਚ ਸਾਬਕਾ ਨਗਰ ਕੌਂਸਲ ਪ੍ਰਧਾਨ ਹਰਪਾਲ ਸਿੰਘ ਬੇਦੀ ਤੇ ਉਸ ਦੇ ਪੁੱਤਰ ਅਭਿਜੀਤ ਸਿੰਘ ਬੇਦੀ ਦੇ ਖਿਲਾਫ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪਰਚਾ ਦਰਜ ਹੋਣ ਮਗਰੋਂ ਸੋਮਵਾਰ ਹਰਪਾਲ ਸਿੰਘ ਬੇਦੀ ਦੀ ਧੀ ਨੇ ਪੁਲਿਸ ਉੱਤ ਗੰਭੀਰ ਦੋਸ਼ ਲਾਏ ਹਨ।
ਪਰਚਾ ਦਰਜ ਹੋਣ ਮਗਰੋਂ ਸੋਮਵਾਰ ਨੂੰ ਹਰਪਾਲ ਸਿੰਘ ਬੇਦੀ ਦੀ ਧੀ ਨੇ ਪੁਲਿਸ ਉੱਤ ਗੰਭੀਰ ਦੋਸ਼ ਲਾਏ ਹਨ। ਆਪਣੇ ਘਰ ਪ੍ਰੈਸ ਕਾਨਫ਼ਰੰਸ ਕਰਕੇ ਹਰਪਾਲ ਸਿੰਘ ਦੀ ਧੀ ਨਵਦੀਪ ਕੌਰ ਬੇਦੀ ਨੇ ਪੁਲਿਸ 'ਤੇ ਨਜਾਇਜ਼ ਪਰਚੇ ਦਰਜ ਕਰਨ ਦੇ ਦੋਸ਼ ਲਾਏ।
ਨਵਦੀਪ ਨੇ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਉਸ ਦੇ ਪਿਤਾ ਤੇ ਭਰਾ 'ਤੇ ਝੂਠਾ ਕੇਸ ਪਾਇਆ ਗਿਆ ਹੈ ਤੇ ਉਨ੍ਹਾਂ 'ਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ। ਕਿਉਂਕਿ ਜਿਸ ਸਮੇਂ ਇਹ ਲੜਾਈ ਹੋਈ ਸੀ, ਉਸ ਵੇਲੇ ਉਸ ਦਾ ਭਰਾ ਤੇ ਪਿਤਾ ਘਰ 'ਚ ਸਨ। ਨਵਦੀਪ ਨੇ ਸਬੂਤ ਦੇ ਤੌਰ 'ਤੇ ਸੀਸੀਟੀਵੀ ਫੁਟੇਜ ਦਾ ਸਬੂਤ ਹੋਣ ਦੀ ਗੱਲ ਆਖੀ। ਉਨ੍ਹਾਂ ਭਰਾ ਤੇ ਪਿਤਾ 'ਤੇ ਦਰਜ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ।