ਪੰਜਾਬ

punjab

ETV Bharat / state

ਸ੍ਰੀ ਮੁਕਤਸਰ ਸਾਹਿਬ 'ਚ ਨਕਦੀ ਲੁੱਟ ਮਾਮਲੇ 'ਚ ਪੰਜ ਮੁਲਜ਼ਮ ਕਾਬੂ - ਪਿੰਡ ਕਟਿਆਵਾਲੀ

ਪਿਛਲੇ ਦਿਨੀਂ ਪਿੰਡ ਕਟਿਆਵਾਲੀ 'ਚ ਹੋਈ ਨਕਦੀ ਲੁੱਟ ਦੇ ਮਾਮਲੇ 'ਚ ਪੁਲਿਸ ਨੇ ਪੰਜ ਮੁਲਜ਼ਮਾਂ ਨੇ ਕੀਤਾ ਕਾਬੂ। ਮਾਮਲੇ 'ਚ ਹਾਲੇ ਵੀ ਦੋ ਦੋਸ਼ੀ ਫਰਾਰ।

ਨਕਦੀ ਲੁੱਟ ਮਾਮਲੇ 'ਚ ਪੰਜ ਮੁਲਜ਼ਮ ਕਾਬੂ

By

Published : Mar 3, 2019, 8:18 PM IST

ਸ੍ਰੀ ਮੁਕਤਸਰ ਸਾਹਿਬ: ਪਿਛਲੇ ਦਿਨੀਂ ਪਿੰਡ ਕਟਿਆਵਾਲੀ 'ਚ ਕੈਂਟਰ ਚਾਲਕ ਤੋਂ ਹੋਈ ਨਕਦੀ ਲੁੱਟ ਦੇ ਮਾਮਲੇ 'ਚ ਪੁਲਿਸ ਨੇ ਕਾਰ ਚਾਲਕ ਦੇ ਸਹਾਇਕ ਸਣੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਮਾਮਲੇ 'ਚ ਦੋ ਦੋਸ਼ੀ ਹਾਲੇ ਵੀ ਫਰਾਰ ਹਨ।

ਨਕਦੀ ਲੁੱਟ ਮਾਮਲੇ 'ਚ ਪੰਜ ਮੁਲਜ਼ਮ ਕਾਬੂ
ਦਰਅਸਲ, ਪਿਛਲੇ ਦਿਨੀਂ ਹਲਕਾ ਮਲੋਟ ਦੇ ਨੇੜਲੇ ਪਿੰਡ ਕਟਿਆਵਾਲੀ 'ਚ ਇੱਕ ਕੈਂਟਰ ਚਾਲਕ ਤੋਂ ਕੁਝ ਲੋਕਾਂ ਨੇ ਇੱਕ ਲੱਖ 18 ਹਜ਼ਾਰ ਰੁਪਏ ਦੀ ਨਗਦੀ ਲੁੱਟੀ ਲਈ ਸੀ। ਇਸ ਸਬੰਧੀ ਪੁਲਿਸ ਦੇ ਉਪ ਕਪਤਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ 19-20 ਫਰਵਰੀ ਦੀ ਰਾਤ ਨੂੰ ਇਕ ਟਰੱਕ ਮਾਲਕ ਸਤਨਾਮ ਸਿੰਘ ਵਾਸੀ ਮੋਗਾ ਕੋਲੋ ਉਸ ਦੇ ਸਹਾਇਕ ਵਲੋਂ ਹੀ ਆਪਣੇ ਸਾਥੀਆਂ ਸਣੇ ਲੁੱਟ ਦਾ ਡਰਾਮਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਲੁੱਟੇ ਗਏ ਪੈਸੇ ਆਪਸ ਵਿੱਚ ਵੰਡ ਲਏ ਸਨ। ਇੰਨਾਂ ਉਕਤ ਦੋਸ਼ੀਆਂ ਕੋਲੋਂ ਕੁੱਝ ਪੈਸੇ ਵੀ ਬਰਾਮਦ ਕੀਤੇ ਹਨ। ਇਨ੍ਹਾਂ ਵਿਚ ਪੰਜ ਦੋਸ਼ੀ ਕਾਬੂ ਕਰ ਲਏ ਹਨ ਅਤੇ ਦੋ ਹਾਲੇ ਵੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ।

ABOUT THE AUTHOR

...view details