ਪੰਜਾਬ

punjab

ETV Bharat / state

ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਅਬੋਹਰ ਰੋਡ ’ਤੇ ਦੁਕਾਨ ਨੂੰ ਅੱਗ ਲੱਗ ਗਈ, ਜਿਸ ਕਾਰਨ ਦੁਕਾਨਦਾਰ ਦਾ ਕਾਫੀ ਨੁਕਸਾਨ ਹੋ ਗਿਆ। ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ  ਨੁਕਸਾਨ
ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

By

Published : May 14, 2023, 11:19 AM IST

ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਸ੍ਰੀ ਮੁਕਤਸਰ ਸਾਹਿਬ:ਸਵੀਟਸ ਸਟੋਰ ਨੂੰ ਰਾਤ ਸਮੇਂ ਲੱਗੀ ਅੱਗ ਨੇ ਦੁਕਾਨ ਅੰਦਰ ਪਏ ਸਿਲੰਡਰਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਕਾਰਨ ਹੋਏ ਧਮਾਕੇ ਨਾਲ ਦੁਕਾਨ ਬੁਰੀ ਤਰਾਂ ਨੁਕਸਾਨੀ ਗਈ, ਉੱਥੇ ਹੀ ਦੁਕਾਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਿਸ ਕਾਰਨ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ ਹੈ।

ਚੌਂਕੀਦਾਰ ਨੇ ਦਿੱਤੀ ਅੱਗ ਦੀ ਜਾਣਕਾਰੀ: ਇਸ ਸੰਬੰਧੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ ਪੌਣੇ ਇੱਕ ਵਜੇ ਉਨਾਂ ਨੂੰ ਚੌਂਕੀਦਾਰ ਦਾ ਫੋਨ ਆਇਆ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ ਅਤੇ ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਦੇਖਿਆ ਕਿ ਅੱਗ ਉਸਦੇ ਚਾਚੇ ਦੀ ਦੁਕਾਨ ਮੱਕੜ ਸਵੀਟਸ ਸਟੋਰ ਨੂੰ ਲੱਗੀ ਸੀ। ਉਸਨੇ ਦੱਸਿਆ ਕਿ ਸਟੋਰ ਦਾ ਮਾਲਕ ਵਰਿੰਦਰ ਸਿੰਘ ਮੱਕੜ ਗੋਲੀ-ਟੌਫੀਆਂ, ਭੁਜੀਆ-ਪਕੌੜੀਆਂ ਆਦਿ ਹੋਲਸੇਲ ਦਾ ਕੰਮ ਕਰਦਾ ਹੈ। ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਮੰਦਭਾਗੀ ਘਟਨਾਂ ’ਚ ਉਸ ਦਾ ਲੱਖਾਂ ਦਾ ਨਹੀਂ ਬਲਕਿ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ, ਕਿਉਂਕਿ ਉਪਰ ਬਣੀ ਬਿਲਡਿੰਗ ਵੀ ਪੂਰੀ ਤਰਾਂ ਨਾਲ ਨੁਕਸਾਨੀ ਜਾ ਚੁੱਕੀ ਹੈ, ਜਿਸ ਦੀ ਉਸਾਰੀ ਮੁੱਢ ਤੋਂ ਕਰਨੀ ਪਵੇਗੀ।

ਫਾਇਰ ਅਫਸਰ ਦਾ ਬਿਆਨ: ਫਾਇਰ ਅਮਲੇ ਵਲੋਂ ਸੂਚਨਾ ਮਿਲਣ ਤੇ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਅਤੇ ਬਾਕੀ ਸਿਲੰਡਰਾਂ ਨੂੰ ਬਹੁਤ ਮੁਸ਼ਤੈਦੀ ਨਾਲ ਦੁਕਾਨ ’ਚੋਂ ਕੱਢਿਆ ਗਿਆ। ਫਾਇਰ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਰਾਤ ਕਰੀਬ 12.15 ਵਜੇ ਫੋਨ ਆਇਆ ਸੀ ਕਿ ਅਬੋਹਰ ਰੋਡ ’ਤੇ ਕੁਝ ਦੁਕਾਨਾਂ ਨੂੰ ਅੱਗ ਲੱਗ ਗਈ ਹੈ। ਜਿਸ ‘ਤੇ ਉਨਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਕੋਟਕਪੂਰਾ ਅਤੇ ਮਲੋਟ ਤੋਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਵੀ ਮੰਗਵਾਈਆਂ ਤਾਂ ਜੋ ਅੱਗ ’ਤੇ ਜਲਦੀ ਕਾਬੂ ਪਾਇਆ ਜਾ ਸਕੇ। ਅੱਗ ਲੱਗਣ ਨਾਲ ਵਾਪਰੀ ਘਟਨਾ ਦਾ ਪਤਾ ਚੱਲਣ ਉਪਰੰਤ ਪੀੜਤ ਦੁਕਾਨਦਾਰ ਦਾ ਹਾਲ ਜਾਨਣ ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵਿਸ਼ਵਾਸ ਦੁਆਇਆ ਕਿ ਉਹ ਪ੍ਰਸਾਸ਼ਨ ਨਾਲ ਗੱਲਬਾਤ ਕਰਕੇ ਦੁਕਾਨਦਾਰ ਦੀ ਪੂਰੀ ਮੱਦਦ ਕਰਨ ਦੀ ਕੋਸਿਸ਼ ਕਰਨਗੇ।

ABOUT THE AUTHOR

...view details