ਸ੍ਰੀ ਮੁਕਤਸਰ ਸਾਹਿਬ:ਪਿੰਡ ਕਬਰਵਾਲਾ ਦੀ ਲੜਕੀ ਕਮਲਪ੍ਰੀਤ ਨੇ ਟੋਕੀਓ ਓਲੰਪਿਕ ਡਿਸਕਸ ਥ੍ਰੋ ਵਿੱਚ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਉਸਦੇ ਸਹੇਲੀ (Friend) ਨਵਨੀਤ ਕੌਰ ਦਾ ਕਹਿਣਾ ਹੈ ਕਿ ਮੈਨੂੰ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਕਿ ਮੇਰੇ ਨਾਲ ਪੜ੍ਹਾਈ ਕਰਦੀ ਸਹੇਲੀ ਟੋਕੀਓ ਓਲੰਪਿਕ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
ਨਵਨੀਤ ਕੌਰ ਦਾ ਕਹਿਣਾ ਹੈ ਕਿ ਕਮਲਪ੍ਰੀਤ ਦਾ ਸੁਭਾਅ ਬਹੁਤ ਚੰਗਾ ਸੀ।ਉਹ ਹਮੇਸ਼ਾ ਇਕ ਚੰਗੇ ਦੋਸਤ ਦੀ ਰਹਿੰਦੀ ਸੀ।ਉਹ ਹਮੇਸ਼ਾ ਕਲਾਸ (Class) ਵਿਚ ਵਿਦਿਆਰਥੀਆਂ ਨਾਲ ਚੰਗਾ ਵਰਤਾਰਾ ਰੱਖਦੀ ਸੀ।
ਕਮਲਪ੍ਰੀਤ ਦੇ ਬਚਪਨ ਬਾਰੇ ਉਸਦੀ ਸਹੇਲੀ ਨੇ ਕੀ ਕਿਹਾ, ਜਾਣੋ ਕਮਲਪ੍ਰੀਤ ਕੌਰ ਦੀ ਸਹੇਲੀ ਦਾ ਕਹਿਣਾ ਹੈ ਕਿ ਉਹ ਪੜ੍ਹਾਈ ਵਿਚ ਠੀਕ ਠਾਕ ਸੀ ਕਿਉਂਕਿ ਉਸਦੀ ਵਧੇਰੇ ਰੁਚੀ ਖੇਡਾਂ ਵੱਲ ਸੀ।ਉਹ ਆਪਣਾ ਸਮਾਂ ਖਰਾਬ ਨਹੀਂ ਕਰਦੀ ਸੀ ਕਿਉਂਕਿ ਉਹ ਹਮੇਸ਼ਾ ਪੜ੍ਹਾਈ ਦੇ ਸਮੇਂ ਪੜ੍ਹਾਈ ਕਰਦੀ ਸੀ ਅਤੇ ਖੇਡਣ ਦੇ ਸਮੇਂ ਖੇਡਦੀ ਸੀ।
ਨਵਨੀਤ ਕੌਰ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਖੁਸ਼ ਰਹਿੰਦੀ ਸੀ।ਅੱਜ ਸਾਨੂੰ ਆਪਣੀ ਸਹੇਲੀ ਉਤੇ ਮਾਣ ਹੈ ਕਿ ਉਹ ਉਲੰਪਿਕ ਖੇਡਣ ਗਈ ਹੈ।ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਕਮਲਪ੍ਰੀਤ ਉਲੰਪਿਕ ਵਿਚ ਗੋਲਡ ਮੈਡਲ ਜਿੱਤ ਕੇ ਆਏਗੀ।
ਇਹ ਵੀ ਪੜੋ:ਓਲੰਪਿਕ ਖੇਡਾਂ ’ਚ ਮੱਲਾਂ ਮਾਰਨ ਵਾਲੇ ਸਿੱਖ ਖਿਡਾਰੀਆਂ ਦਾ ਸਨਮਾਨ ਕਰੇਗੀ ਸ਼੍ਰੋਮਣੀ ਕਮੇਟੀ