ਸ੍ਰੀ ਮੁਕਤਸਰ ਸਾਹਿਬ:ਜ਼ਿਲ੍ਹੇ ਦੇ ਪਿੰਡ ਰਾਮ ਗੜ ਚੁੰਘਾ ਵਿਖੇ ਕੁੱਲ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੀਲੂ ਸਿੰਘ ਦੀ ਪ੍ਰਧਾਨਗੀ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਦਾ ਵਿਰੋਧ ਕਰਕੇ ਹੋਏ 26 ਮਈ ਦਾ ਦਿਨ ਕਾਲੇ ਦਿਵਸ ਦੇ ਰੂਪ ਵਿੱਚ ਮਨਾਉਂਦੇ ਹੋਏ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਕਾਮਰੇਡ ਹਰੀ ਰਾਮ ਚੱਕ ਸ਼ੇਰੇ ਵਾਲਾ, ਬਲਾਕ ਮੀਤ ਪ੍ਰਧਾਨ ਨਿਰਮਲ ਸਿੰਘ ਰਾਮਗੜ ਚੁੰਘਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਕਰੀਬ 6 ਮਹੀਨਿਆਂ ਤੋਂ ਕਾਨੂੰਨਾਂ ਨੂੰ ਵਾਪਿਸ ਕਰਾਉਣ ਲਈ ਦੇਸ਼ ਦਾ ਅੰਨਦਾਤਾਂ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਲੜ ਰਿਹਾ ਹੈ ਤੇ ਉਨਾਂ ਮੰਗ ਕੀਤੀ ਕਿ ਉਕਤ ਕਾਨੂੰਨ ਜਲਦੀ ਹੀ ਰੱਦ ਕੀਤੇ ਜਾਣ ਇਸ ਤੋਂ ਇਲਾਵਾ ਬਿਜਲੀ ਬਿੱਲ 2020 ਰੱਦ ਕੀਤਾ ਜਾਣ ਨਾਲ ਹੀ ਮਜ਼ਦੂਰਾਂ ਨੇ ਇਹ ਵੀ ਮੰਗ ਕੀਤੀ ਕਿ ਲੌਕਡਾਊਨ ਦੇ ਚੱਲਦਿਆ ਹਰੇਕ ਵਿਅਕਤੀ ਦੇ ਘਰ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਇਸ ਲਈ ਮੋਦੀ ਸਰਕਾਰ ਤੇ ਸੂਬਾ ਸਰਕਾਰ ਨੂੰ ਅਪੀਲ ਹੈ ਕਿ ਹਰੇਕ ਮਜ਼ਦੂਰ ਦੇ ਖਾਤੇ ਵਿੱਚ 7500 ਰੁਪਏ ਪਾਏ ਜਾਣ ਤੇ ਮਜ਼ਦੂਰਾਂ ਨੂੰ ਪਹਿਲ ਦੇ ਅਧਾਰ ’ਤੇ ਮਨਰੇਗਾ ਤਹਿਤ ਕੰਮ ਦਿੱਤਾ ਜਾਵੇ।
ਕੇਂਦਰ ਖਿਲਾਫ਼ ਗਰਜੇ ਕਿਸਾਨ - 26 ਮਈ ਕਾਲਾ ਦਿਨ
ਖੇਤੀ ਕਾਨੂੁੰਨਾਂ ਖਿਲਾਫ ਮੁਕਤਸਰ ਚ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਵਲੋਂ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਤੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਕੇਂਦਰ ਖਿਲਾਫ਼ ਗਰਜੇ ਕਿਸਾਨ
ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਘਰ ਦੀ ਰਸੋਈ ਵਿੱਚ ਹਰ ਰੋਜ਼ ਵਰਤੋਂ ’ਚ ਆਉਣ ਵਾਲਾ ਸਮਾਨ ਸਰਕਾਰ ਵੱਲੋਂ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਰਪੰਚਾਂ ਦੀ ਮਨਮਰਜ਼ੀ ਨਾਲ ਹੀ ਮਨਰੇਗਾ ਦਾ ਕੰਮ ਚੱਲਦਾ ਇਸ ਲਈ ਹਰੇਕ ਪਿੰਡ ਵਿੱਚ 200 ਦਿਨ ਘੱਟ ਤੋਂ ਘੱਟ 600 ਰੁਪਏ ਦਿਹਾੜੀ ਦੇ ਹਿਸਾਬ ਨਾਲ ਦਿੱਤਾ ਜਾਵੇ। ਆਖਿਰ ਆਗੂਆਂ ਨੇ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਦਾ ਰਿਸ਼ਤਾ ਨਹੁੰ ਮਾਸ ਦਾ ਹੈ। ਉਹ ਪਹਿਲਾਂ ਵੀ ਕਿਸਾਨਾਂ ਦੇ ਨਾਲ ਖੜੇ ਸਨ ਤੇ ਹਮੇਸ਼ਾ ਖੜੇ ਰਹਿਣਗੇ।
ਇਹ ਵੀ ਪੜੋ:ਕਿਸਾਨਾਂ ਦਾ BLACK DAY ਪੂਰੀ ਤਰ੍ਹਾਂ ਸਫ਼ਲ ਰਿਹਾ : ਰਾਕੇਸ਼ ਟਿਕੈਤ