ਪੰਜਾਬ

punjab

ETV Bharat / state

ਕਿਸਾਨਾਂ ਨੇ ਕਰਜਾ ਅੰਕੜਿਆਂ ਦੇ ਪੋਸਟਰ ਲਾ ਕੇ ਸਰਕਾਰ ਦਾ ਕੱਢਿਆ ਜਲੂਸ

ਸਰਕਾਰਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਝੂਠੇ ਵਾਅਦੇ ਕਰਦੀਆਂ ਹਨ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਵਿੱਚ ਕੀਤੇ ਵਾਅਦੇ ਭੁੱਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜਾ ਹੈ ਅਤੇ ਇਸਦਾ ਸਲਾਨਾ ਵਿਆਜ 20 ਹਜਾਰ ਕਰੋੜ ਚਲਾ ਜਾਂਦਾ ਹੈ।

ਕਿਸਾਨਾਂ ਨੇ ਕਰਜਾ ਅੰਕੜਿਆਂ ਦੇ ਪੋਸਟਰ ਲਾ ਕੇ ਸਰਕਾਰ ਦਾ ਕੱਢਿਆ ਜਲੂਸ
ਕਿਸਾਨਾਂ ਨੇ ਕਰਜਾ ਅੰਕੜਿਆਂ ਦੇ ਪੋਸਟਰ ਲਾ ਕੇ ਸਰਕਾਰ ਦਾ ਕੱਢਿਆ ਜਲੂਸ

By

Published : Aug 5, 2021, 9:32 PM IST

ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚ ਸਰਕਾਰ ਦੇ ਅੰਕੜੇ ਕੱਢ ਕੇ ਪੋਸਟਰ ਲਗਾਏ ਗਏ। ਜਿਸ ਵਿੱਚ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਬਾਰੇ ਦੱਸਿਆ ਹੈ।

ਕਿਸਾਨਾਂ ਨੇ ਕਰਜਾ ਅੰਕੜਿਆਂ ਦੇ ਪੋਸਟਰ ਲਾ ਕੇ ਸਰਕਾਰ ਦਾ ਕੱਢਿਆ ਜਲੂਸ

ਇਸ ਸਮੇਂ ਬਲਾਕ ਬਰੀਵਾਲਾ ਦੇ ਪ੍ਰਧਾਨ ਖੁਸ਼ਵੰਤ ਸਿੰਘ ਬਾਹਲਾ ਨੇ ਦੱਸਿਆ ਕਿ ਸਰਕਾਰਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਝੂਠੇ ਵਾਅਦੇ ਕਰਦੀਆਂ ਹਨ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਵਿੱਚ ਕੀਤੇ ਵਾਅਦੇ ਭੁੱਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜਾ ਹੈ ਅਤੇ ਇਸਦਾ ਸਲਾਨਾ ਵਿਆਜ 20 ਹਜਾਰ ਕਰੋੜ ਚਲਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਕੁੱਲ ਖਰਚਾ 1,68,015 ਕਰੋੜ ਹੈ। ਜਦ ਕਿ ਪੰਜਾਬ ਦੀ ਕੁੱਲ ਆਮਦਨ 95,263 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਆਮਦਨ ਅਤੇ ਖਰਚ 72,752 ਕਰੋੜ ਰੁਪਏ ਪੈਦਾ ਹੈ। ਪੰਜਾਬ ਦਾ 4% ਸਿਹਤ ਸਹੂਲਤਾਂ 'ਤੇ ਖਰਚ ਹੁੰਦਾ ਹੈ ਜਦਕਿ ਦੂਜੇ ਸੂਬਿਆਂ ਵਿੱਚ 5.5% ਹੈ। ਸਿੱਖਿਆ 'ਤੇ ਕੁੱਲ 11.6% ਦੂਜੇ ਸੂਬਿਆਂ ਵਿੱਚ15.8% ਹੈ। ਦਿਹਾਤੀ ਵਿਕਾਸ ਤੇ 2.1% ਦੂਜੇ ਸੂਬਿਆਂ ਵਿੱਚ 6% ਇਸ ਏ ਉਹਨਾਂ ਕਿਹਾ ਕਿ ਹੈ। ਸੜਕਾਂ ਅਤੇ ਪੁੱਲ 'ਤੇ 1.6% ਅਤੇ ਦੂਜੇ ਸੂਬਿਆਂ ਵਿੱਚ4.3%ਹੈ। ਖੇਤੀਬਾੜੀ 'ਤੇ 10.9% ਤੇ ਜਿਸ ਵਿੱਚ ਬਿਜਲੀ ਸਬਸਿਡੀ 6% ਅਤੇ ਦੂਜੇ ਸੂਬਿਆਂ 4.9% ਅਤੇ ਬਾਕੀ ਸੂਬਿਆ ਵਿੱਚ 6.3% ਰੱਖਿਆ ਗਿਆ ਹੈ।

ਇਹ ਵੀ ਪੜ੍ਹੋ:ਕਿਸਾਨੀ ਮੁੱਦੇ ਨੂੰ ਲੈ ਕੇ ਭੱਖੀ ਸਿਆਸਤ,ਆਹਮੋ-ਸਾਹਮਣੇ ਹੋਏ ਕਾਂਗਰਸੀ ਤੇ ਅਕਾਲੀ

ਉਨ੍ਹਾਂ ਕਿਹਾ ਕਿ ਪੰਜਾਬ ਦੇ ਬਜਟ ਤੱਕ ਪਹੁੰਚਣ ਲਈ ਸਰਕਾਰ ਨੇ ਲਿਆ 67,336 ਕਰੋੜ ਦਾ ਕਰਜਾ। 72,752 ਕਰੋੜ ਦਾ ਕਿਵੇ ਪੂਰਾ ਹੋਵੇਗਾ ਆਮਦਨ ਅਤੇ ਖਰਚ ਵਿਚਲਾ ਫਰਕ। ਇਹ ਸਭ ਨੂੰ ਸੋਚਣ ਲਈ ਮਜਬੂਰ ਕਰਦਾ।

ABOUT THE AUTHOR

...view details