ਸ੍ਰੀ ਮੁਕਤਸਰ ਸਾਹਿਬ: ਦੁਕਾਨਦਾਰਾਂ ਦੀ ਜਮ੍ਹਾਂਖੋਰੀ ਕਾਰਨ ਗਿੱਦੜਬਾਹਾ(Giddarbaha) ਵਿੱਚ ਕਿਸਾਨਾਂ ਨੂੰ ਡੀ.ਏ.ਪੀ(D.A.P.) ਲੈਣ ਲਈ ਖੱਜਲ ਖੁਆਰ ਹੋਣਾ ਪਿਆ। ਗਿੱਦੜਬਾਹਾ ਵਿਖੇ ਜਿੱਥੇ ਕਿਸਾਨਾਂ ਨੂੰ ਲੰਮੀਆਂ ਲਾਈਨਾਂ ਲਾ ਕੇ ਡੀ.ਏ.ਪੀ ਖਾਦ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਡੀ.ਏ.ਪੀ ਵੀ ਪੂਰੀ ਨਹੀਂ ਮਿਲਦੀ ਕਿਸਾਨ ਜੱਥੇਬੰਦੀਆਂ ਨੂੰ ਪਤਾ ਲੱਗਾ ਕਿ ਗਿੱਦੜਬਾਹਾ ਦਾ ਇੱਕ ਆੜਤੀਆਂ ਡੀ.ਏ.ਪੀ ਖਾਦ ਸਟੋਰ ਕਰਕੇ ਰੱਖ ਰਿਹਾ ਹੈ।
ਕਿਸਾਨਾਂ ਨੂੰ ਨਹੀਂ ਵੰਡ ਰਿਹਾ ਤਾਂ ਕਿਸਾਨਾਂ ਨੇ ਮੌਕੇ ਜਾ ਕੇ ਖੇਤੀਬਾੜੀ ਵਿਭਾਗ ਦੀ ਨਿਗਰਾਨੀ ਵਿਚ ਸਟੋਰ ਖੁਲਵਾਇਆ ਅਤੇ ਮੌਕੇ ਤੇ ਮੌਜੂਦ ਕਿਸਾਨਾਂ ਨੂੰ ਡੀ.ਏ.ਪੀ ਖਾਦ ਪ੍ਰਤੀ ਕਿਸਾਨ ਪੰਜ ਗੱਟੇ ਵੰਡੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਸਾਧੂ ਰਾਮ ਸੰਨਜ਼ ਫਾਰਮ ਵੱਲੋਂ ਖਾਦ ਆਪਣੇ ਸਟੋਰ ਵਿਚ ਛੁਪਾ ਕੇ ਰੱਖੀ ਹੋਈ ਸੀ।
ਉਹ ਕਿਸਾਨਾਂ ਵਿੱਚ ਨਹੀਂ ਵੰਡ ਰਹੇ ਸਨ। ਉਨ੍ਹਾਂ ਦੱਸਿਆ ਕਿ ਖਾਦ ਖੇਤੀਬਾੜੀ ਵਿਭਾਗ(Department of Agriculture) ਦੀ ਨਿਗਰਾਨੀ ਹੇਠ ਕਿਸਾਨਾਂ ਨੂੰ ਵੱਡੀ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਗਿੱਦੜਬਾਹਾ ਮੰਡੀ ਵਿੱਚ ਡੀ.ਏ.ਪੀ ਦੀ ਕਾਲਾਬਾਜ਼ਾਰੀ ਹੋ ਰਹੀ ਹੈ।