ਸ੍ਰੀ ਮੁਕਤਸਰ ਸਾਹਿਬ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਪਿਛਲੇ ਲੰਮੇ ਤੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾ ਖੇਤੀ ਕਾਨੂੰਨਾਂ ਦੇ ਖਿਲਾਫ ਆਰ ਪਾਰ ਦੀ ਲੜਾਈ ਲੜ੍ਹ ਰਹੇ ਹਨ। ਹੁਣ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਲਗਾਏ ਗਏ ਜੀਓ ਕੰਪਨੀ ਦੇ ਟਾਵਰਾਂ ਨੂੰ ਬੰਦ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਕਿਉਂਕਿ ਜੇਕਰ ਜੀਓ ਕੰਪਨੀ ਦੇ ਕੁਨੈਕਸ਼ਨ ਬੰਦ ਹੁੰਦੇ ਹਨ ਤਾਂ ਕਾਰਪੋਰੇਟ ਘਰਾਣਿਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਵੇਗਾ।
ਕਿਸਾਨਾਂ ਨੇ ਜੀਓ ਟਾਵਰ ਦੇ ਕੱਟੇ ਕਨੈਕਸ਼ਨ
ਕਿਸਾਨਾ ਖੇਤੀ ਕਾਨੂੰਨਾਂ ਦੇ ਖਿਲਾਫ ਆਰ ਪਾਰ ਦੀ ਲੜਾਈ ਲੜ੍ਹ ਰਹੇ ਹਨ। ਹੁਣ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਲਗਾਏ ਗਏ ਜੀਓ ਕੰਪਨੀ ਦੇ ਟਾਵਰਾਂ ਨੂੰ ਬੰਦ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।
ਪਿੰਡ ਬਰੀਵਾਲਾ ਦੇ ਕਿਸਾਨਾਂ ਨੇ ਜੀਓ ਦੇ ਟਾਵਰ ਨੂੰ ਬੰਦ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਚਿਰ ਕਾਲੇ ਕਾਨੂੰਨਾਂ ਕੇਂਦਰ ਸਰਕਾਰ ਰੱਦ ਨਹੀਂ ਉਨ੍ਹਾਂ ਚਿਰ ਤੱਕ ਅਸੀਂ ਪਿੰਡਾਂ ਵਿੱਚ ਜੀਓ ਟਾਵਰ ਨਹੀਂ ਚੱਲਣ ਦੇਵਾਂਗੇ। ਕੇਂਦਰ ਸਰਕਾਰ ਤੋਂ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ ਹੈ ਅਤੇ ਲੰਮੇ ਸਮੇਂ ਤੋਂ ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ। ਇਸ ਕਾਰਨ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਅੰਦੋਲਨ 'ਤੇ ਡਟੇ ਹੋਏ ਹਨ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਕਾਰਪੋਰੇਟ ਘਰਾਣਿਆਂ ਦਾ ਡਟਵਾ ਵਿਰੋਧ ਕਰ ਰਹੇ ਹਨ।
ਪਿੰਡ ਬਰੀਵਾਲਾ ਦੇ ਕਿਸਾਨਾਂ ਨੇ ਜੀਓ ਦਾ ਮੋਬਾਈਲ ਟਾਵਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਰੋਸ ਮੁਜਾਹਰਾ ਕੀਤਾ। ਇਸ ਸਬੰਧੀ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਰਿਲਾਇੰਸ ਅਤੇ ਜੀਓ ਦੇ ਮਾਲ, ਪੈਟਰੋਲ ਪੰਪਾਂ ਅਤੇ ਟਾਵਰਾਂ ਨੂੰ ਉਦੋਂ ਤੱਕ ਨਹੀਂ ਚੱਲਣ ਦੇਵਾਂਗੇ, ਜਦੋਂ ਤੱਕ ਇਹ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਦੇ।