ਪੰਜਾਬ

punjab

ETV Bharat / state

ਵਿਆਹ ਸਮਾਗਮ 'ਚ ਨਜ਼ਰ ਆਇਆ ਕਿਸਾਨ ਅੰਦੋਲਨ ਦਾ ਰੰਗ, ਮੋਦੀ ਸਰਕਾਰ ਖਿਲਾਫ ਕੱਢੀ ਜਾਗੋ - ਵਿਆਹ ਸਮਾਗਮ 'ਚ ਨਜ਼ਰ ਆਇਆ ਕਿਸਾਨ ਅੰਦੋਲਨ ਦਾ ਰੰਗ,

ਜਿਥੇ ਇੱਕ ਪਾਸੇ ਖੇਤੀ ਕਾਨੂੰਨ ਦੇ ਖਿਲਾਫ ਦਿੱਲੀ 'ਚ ਵੱਡੇ ਪੱਧਰ 'ਤੇ ਕਿਸਾਨ ਅੰਦੋਲਨ ਜਾਰੀ ਹੈ, ਉਥੇ ਹੀ ਹੁਣ ਪੰਜਾਬ 'ਚ ਚਾਰੇ ਪਾਸੇ ਕਿਸਾਨ ਅੰਦੋਲਨ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਨਜ਼ਾਰਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਆਸਾਂ ਬੁੱਟਰ ਵਿਖੇ ਵਿਆਹ ਸਮਾਗਮ 'ਚ ਵੇਖਣ ਨੂੰ ਮਿਲਿਆ। ਇਥੇ ਇੱਕ ਕਿਸਾਨ ਦੇ ਘਰ ਪੁੱਤਰ ਦੇ ਵਿਆਹ 'ਚ ਜਾਗੋ ਦੌਰਾਨ ਕਿਸਾਨ ਅੰਦੋਲਨ ਦਾ ਰੰਗ ਨਜ਼ਰ ਆਇਆ। ਇਥੇ ਮੋਦੀ ਸਰਕਾਰ ਦੇ ਖਿਲਾਫ ਜਾਗੋ ਕੱਢੀ ਗਈ।

ਵਿਆਹ ਸਮਾਗਮ 'ਚ ਨਜ਼ਰ ਆਇਆ ਕਿਸਾਨ ਅੰਦੋਲਨ ਦਾ ਰੰਗ
ਵਿਆਹ ਸਮਾਗਮ 'ਚ ਨਜ਼ਰ ਆਇਆ ਕਿਸਾਨ ਅੰਦੋਲਨ ਦਾ ਰੰਗ

By

Published : Dec 7, 2020, 5:08 PM IST

ਸ੍ਰੀ ਮੁਕਤਸਰ ਸਾਹਿਬ : ਕਿਸਾਨ ਅੰਦੋਲਨ ਦਾ ਅਸਰ ਪੂਰੇ ਪੰਜਾਬ ਤੇ ਦੇਸ਼ 'ਚ ਵੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਨਜ਼ਾਰਾ ਜ਼ਿਲ੍ਹੇ ਦੇ ਪਿੰਡ ਆਸਾਂ ਬੁੱਟਰ ਵਿਖੇ ਇੱਕ ਵਿਆਹ ਸਮਾਗਮ 'ਚ ਵੇਖਣ ਨੂੰ ਮਿਲਿਆ। ਇਥੇ ਇੱਕ ਕਿਸਾਨ ਜਗਤਾਰ ਸਿੰਘ ਦੇ ਘਰ ਪੁੱਤਰ ਵਿਆਹ ਸਮਾਗਮ ਦੌਰਾਨ ਵੀ ਕਿਸਾਨੀ ਅੰਦੋਲਨ ਦਾ ਰੰਗ ਨਜ਼ਰ ਆਇਆ।

ਵਿਆਹ ਸਮਾਗਮ 'ਚ ਨਜ਼ਰ ਆਇਆ ਕਿਸਾਨ ਅੰਦੋਲਨ ਦਾ ਰੰਗ

ਖੇਤੀ ਕਨੂੰਨਾਂ ਦੇ ਖਿਲਾਫ ਕਿਸਾਨਾਂ ਅੰਦਰ ਲਗਾਤਾਰ ਰੋਸ ਵੱਧ ਰਿਹਾ ਹੈ। ਹੁਣ ਸੂਬੇ ਤੇ ਦੇਸ਼ਭਰ ਦੇ ਲੋਕ ਕਿਸਾਨਾਂ ਦੇ ਸਮਰਥਨ 'ਚ ਹਨ। ਪਿੰਡ ਆਸਾਂ ਬੁੱਟਰ ਵਿਖੇ ਕਿਸਾਨ ਜਗਤਾਰ ਸਿੰਘ ਦੇ ਘਰ ਪੁੱਤਰ ਦੇ ਵਿਆਹ 'ਚ ਜਾਗੋ ਦੌਰਾਨ ਕਿਸਾਨ ਅੰਦੋਲਨ ਦਾ ਰੰਗ ਨਜ਼ਰ ਆਇਆ। ਇਥੇ ਕਿਸਾਨਾਂ ਦਾ ਸਮਰਥਨ ਕਰਦਿਆਂ ਮੋਦੀ ਸਰਕਾਰ ਖਿਲਾਫ ਜਾਗੋ ਕੱਢੀ ਗਈ। ਜਾਗੋ 'ਚ ਸ਼ਾਮਲ ਕਿਸਾਨਾਂ ਤੇ ਹੋਰਨਾਂ ਲੋਕਾਂ ਨੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਕਿਸਾਨ ਜੱਥੇਬੰਦੀਆਂ ਦਾ ਸਮਰਥਨ ਕੀਤੇ ਜਾਣ ਦੀ ਗੱਲ ਆਖੀ।

ਇਸ ਮੌਕੇ ਕਿਸਾਨ ਦੇ ਰਿਸ਼ਤੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਕਣਕ ਦੀ ਬਿਜਾਈ ਕਰਨ ਮਗਰੋਂ ਕਿਸਾਨਾਂ ਕੋਲ ਕਾਫੀ ਸਮਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ 'ਤੇ ਕਾਲੇ ਕਾਨੂੰਨ ਥੋਪ ਕੇ ਰੋਸ ਪ੍ਰਦਰਸ਼ਨ ਦੀ ਰਾਹ ਤੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਪਾਸ ਹੋਣ ਦੇ ਬਾਅਦ ਤੋਂ ਹੁਣ ਤੱਕ ਕਿਸਾਨ ਆਪਣੇ ਹੱਕ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਲਗਾਤਾਰ ਕਿਸਾਨ ਅੰਦੋਲਨ ਜਾਰੀ ਰਹੇਗਾ, ਭਾਵੇਂ ਵਿਆਹ ਸਮਾਗਮਾਂ,ਖੁਸ਼ੀ ਦੇ ਮੌਕੇ ਜਾਂ ਕੁੱਝ ਵੀ ਹੋਵੇ। ਉਨ੍ਹਾਂ ਕਿਹਾ ਹੁਣ ਕਿਸਾਨਾਂ ਦੇ ਘਰ ਕੋਈ ਵੀ ਸਮਾਗਮ ਮੋਦੀ ਦਾ ਵਿਰੋਧ ਕੀਤੇ ਬਿਨਾਂ ਪੂਰਾ ਨਹੀਂ ਹੋਵੇਗਾ। ਸੁਖਦੇਵ ਸਿੰਘ ਨੇ ਕਿਹਾ ਕਿ ਜਦ ਤੱਕ ਮੋਦੀ ਸਰਾਕਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।

ABOUT THE AUTHOR

...view details