ਸ਼੍ਰੀ ਮੁਕਤਸਰ ਸਾਹਿਬ:19 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੱਲੋਂ ਖੇਤੀ ਸਬੰਧੀ ਤਿੰਨ ਕਾਨੂੰਨ (Three agricultural laws) ਵਾਪਿਸ ਲੈਣ ਦੇ ਐਲਾਨ ਤੋਂ ਕੁਝ ਸਮਾਂ ਬਾਅਦ ਹੀ ਸ਼੍ਰੀ ਮੁਕਤਸਰ ਸਾਹਿਬ (Shri Muktsar Sahib) ਜਿਲ੍ਹੇ ਦੇ ਪਿੰਡ ਨੰਦਗੜ੍ਹ (Village Nandgarh) ਦੇ ਵਾਸੀ ਕਿਸਾਨ ਜਸਵਿੰਦਰ ਸਿੰਘ ਦੀ ਟਿੱਕਰੀ ਬਾਰਡਰ (Tikri Border) 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਸਵਿੰਦਰ ਸਿੰਘ ਬੀਤੇ ਇੱਕ ਸਾਲ ਤੋਂ ਲਗਾਤਾਰ ਟਿੱਕਰੀ ਬਾਰਡਰ (Tikri Border) 'ਤੇ ਹੀ ਸੇਵਾ ਨਿਭਾ ਰਹੇ ਸੀ।
ਸ਼੍ਰੀ ਮੁਕਤਸਰ ਸਾਹਿਬ (Shri Muktsar Sahib) ਦੇ ਨੇੜਲੇ ਪਿੰਡ ਨੰਦਗੜ੍ਹ ਦੇ ਵਾਸੀ ਜਸਵਿੰਦਰ ਸਿੰਘ ਜੋ 26 ਨਵੰਬਰ 2020 ਤੋਂ ਹੀ ਦਿੱਲੀ ਵਿਖੇ ਲੱਗੇ ਮੋਰਚੇ ਦੌਰਾਨ ਪਹੁੰਚ ਗਏ ਸਨ ਅਤੇ ਬੀਤੇ ਕਰੀਬ 1 ਸਾਲ ਤੋਂ ਲਗਾਤਾਰ ਮੋਰਚੇ ਵਿਚ ਸੇਵਾ ਨਿਭਾ ਰਹੇ ਸੀ।
ਇਹ ਵੀ ਪੜ੍ਹੋ:ਟਿਕਰੀ ਬਾਰਡਰ ਤੋਂ ਆਈ ਦੁੱਖਦਾਈ ਖ਼ਬਰ