ਸ੍ਰੀ ਮੁਕਤਸਰ ਸਾਹਿਬ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗਿੱਦੜਬਾਹਾ ਦੇ ਹਲਕਾ ਦੋਦਾ ਪਿੰਡ ਵਿਚ ਹੋਣ ਵਾਲੀ ਰੈਲੀ ਵਿੱਚ ਪਹੁੰਚਣ ਵਾਲੇ ਸਨ। ਉਸ ਤੋਂ ਪਹਿਲਾਂ ਹੀ ਖੇਤ ਮਜ਼ਦੂਰ ਯੂਨੀਅਨ (Farm Workers Union)ਵੱਲੋਂ ਸੜਕ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ (Slogans against the government) ਕੀਤੀ ਗਈ।
ਪ੍ਰਦਰਸ਼ਨਕਾਰੀ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸਨ। ਜਿਸ ਤਰ੍ਹਾਂ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣ (Bills to be waived) ਕੱਟੇ ਮੀਟਰਾਂ ਨੂੰ ਵਾਪਸ ਲਗਾਇਆ ਜਾਵੇ।ਉਨ੍ਹਾਂ ਨੇ ਕਿਹਾ ਹੈ ਕਿ ਚਾਰ-ਪੰਜ ਮਰਲਿਆਂ ਦੇ ਪਲਾਟ ਦਿੱਤੇ ਜਾਣ।