ਸ੍ਰੀ ਮੁਕਤਸਰ ਸਾਹਿਬ: 10 ਸਤੰਬਰ ਨੂੰ ਮਾਹੂਆਣਾ ਅਤੇ 15 ਸਤੰਬਰ ਨੂੰ ਮਲੋਟ ਦੇ ਰੁਜ਼ਗਾਰ ਮੇਲਿਆਂ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮਲੋਟ ਦੀ ਸਬ ਡਵੀਜਨ ਦੇ ਪਿੰਡ ਮਾਹੂਆਣਾ ਦੇ ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿਲਜ ਵਿਖੇ 10 ਸਤੰਬਰ ਨੂੰ ਅਤੇ 15 ਸਤੰਬਰ ਨੂੰ ਮਿਮਿਟ ਕਾਲਜ ਮਲੋਟ ਵਿਖੇ ਲੱਗਣ ਵਾਲੇ ਰੁਜਗਾਰ ਮੇਲਿਆਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ।
ਇਹ ਜਾਣਕਾਰੀ ਐਸ ਡੀ ਐਮ ਮਲੋਟ ਸ੍ਰੀ ਗੋਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦਿਤੀ ਹੈ।ਉਹਨਾਂ ਦੱਸਿਆ ਕਿ ਇਹਨਾ ਰੋਜ਼ਗਾਰ ਮੇਲਿਆਂ ਵਿਚ 15 ਹਜ਼ਾਰ ਤੋਂ ਲੈ ਕੇ 50 ਹਜ਼ਾਰ ਤੱਕ ਦੀ ਨੌਕਰੀ ਨੌਜਵਾਨਾਂ ਲਈ ਕੰਪਨੀਆਂ ਵਿਚ ਨਿਯੁਕਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਾਹੂਆਣਾ ਵਿਖੇ 25 ਦੇ ਕਰੀਬ ਕੰਪਨੀਆਂ ਵੱਲੋਂ 1200 ਨੌਕਰੀਆਂ ਅਤੇ ਮਿਮਿਟ ਮਲੋਟ ਵਿਖੇ ਕਰੀਬ 35 ਕੰਪਨੀਆਂ ਵੱਲੋਂ 2500 ਨੌਕਰੀਆਂ ਦੇ ਮੌਕੇ ਨੌਜਵਾਨਾਂ ਲਈ ਦਿੱਤੇ ਜਾ ਰਹੇ ਹਨ। ਐਸਡੀਐਮ ਨੇ ਕਿਹਾ ਕਿ ਦੋਹਾਂ ਥਾਵਾਂ ਤੇ ਰੁਜਗਾਰ ਪ੍ਰਾਪਤੀ ਲਈ ਆਉਣ ਵਾਲੇ ਬੱਚਿਆਂ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਨੌਜਵਾਨ ਆਨਲਾਈਨ ਰਜਿਸਟ੍ਰੇਸ਼ਨ ਤੋਂ ਇਲਾਵਾ ਮੌਕੇ ਤੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣਗੇ।