ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਲੁੱਟ ਖੋਹ ਕਰਨ ਵਾਲਿਆਂ ਦੇ ਹੋਂਸਲੇ ਹੋਏ ਬੁਲੰਦ ਹੋ ਚੁੱਕੇ ਹਨ। ਆਮ ਜਨਤਾ ਤਾ ਕੀ, ਮੁਲਜ਼ਮਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਹੈ। ਪੁਲਿਸ ਚੌਂਕੀ ਭਾਈ ਕਾ ਕੇਰਾ ਦੇ ਪੁਲਿਸ ਮੁਲਾਜ਼ਮਾਂ ਤੋਂ ਨਾਕੇਬੰਦੀ ਦੌਰਾਨ ਅਸਲੇ ਦੀ ਨੋਕ 'ਤੇ ਲੁਟੇਰਿਆਂ ਨੇ ਕਾਰ ਖੋ ਲਈ ਤੇ ਚੋਰੀ ਕੀਤੀ ਹੋਈ ਕਾਰ ਛੱਡ ਕੇ ਫ਼ਰਾਰ ਹੋ ਗਏ|ਇਸ ਉੱਤੇ, ਉੱਚ ਅਧਿਕਾਰੀ ਹੁਣ ਕੁੱਝ ਬੋਲਣ ਨੂੰ ਤਿਆਰ ਨਹੀਂ ਹਨ।
ਨਾਕੇਬੰਦੀ ਦੌਰਾਨ ਅਸਲੇ ਦੀ ਨੋਕ 'ਤੇ ਪੁਲਿਸ ਮੁਲਾਜ਼ਮਾਂ ਤੋਂ ਖੋਈ ਕਾਰ - ਨਾਕੇਬੰਦੀ ਦੌਰਾਨ ਮੁਲਾਜਮਾਂ ਤੋਂ ਖੋਈ ਕਾਰ
ਪੰਜਾਬ 'ਚ ਲੁੱਟ ਖੋਹ ਕਰਨ ਵਾਲਿਆਂ ਦੇ ਹੋਂਸਲੇ ਹੋਏ ਬੁਲੰਦ ਹੋ ਚੁੱਕੇ ਹਨ। ਆਮ ਜਨਤਾ ਤਾ ਕੀ, ਮੁਲਜ਼ਮਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਹੈ। ਪੁਲਿਸ ਚੌਂਕੀ ਭਾਈ ਕਾ ਕੇਰਾ ਦੇ ਪੁਲਿਸ ਮੁਲਾਜ਼ਮਾਂ ਤੋਂ ਨਾਕੇਬੰਦੀ ਦੌਰਾਨ ਅਸਲੇ ਦੀ ਨੋਕ 'ਤੇ ਲੁਟੇਰਿਆਂ ਨੇ ਕਾਰ ਖੋ ਲਈ ਤੇ ਚੋਰੀ ਕੀਤੀ ਹੋਈ ਕਾਰ ਛੱਡ ਕੇ ਫ਼ਰਾਰ ਹੋ ਗਏ|
ਪੁਲਿਸ ਚੌਂਕੀ ਦੇ ਮੁਲਾਜ਼ਮ ਗੁਰਦਿਆਲ ਸਿੰਘ ਨੇ ਦੱਸਿਆਂ ਕਿ 3 ਮੁਲਾਜ਼ਮ ਜਦੋਂ ਮੁਕਤਸਰ-ਫਾਜ਼ਿਲਕਾ ਦੀ ਹੱਦ ਉੱਤੇ ਨਾਕੇ ਦੀ ਦੇਖ-ਰੇਖ ਕਰ ਰਹੇ ਸੀ, ਤਾਂ ਇੱਕ ਸਵਿੱਫ਼ਟ ਡਿਜ਼ਾਇਰ ਕਾਰ ਨੂੰ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲੈਣ ਲੱਗੇ, ਤਾਂ ਕਾਰ ਸਵਾਰ 3 ਨੌਜਵਾਨ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਲੱਗੇ। ਉਨ੍ਹਾਂ ਨੇ ਪੁਲਿਸ ਵਾਲਿਆਂ ਉੱਪਰ ਪਿਸਤੋਲ ਰੱਖ ਲਈ ਤੇ ਆਪਣੀ ਕਾਰ ਨੂੰ ਉੱਥੇ ਹੀ ਛੱਡ ਕੇ ਪੁਲਿਸ ਵਾਲਿਆਂ ਦੀ ਅਲਟੋ ਕਾਰ ਲੈ ਕੇ ਫ਼ਰਾਰ ਹੋ ਗਏ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਲੁਟੇਰਿਆਂ ਵਲੋਂ ਪੁਲਿਸ ਨਾਲ ਕੀਤੀ ਇਸ ਘਟਨਾ ਨੂੰ ਨਿੰਦਣਯੋਗ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਨਾਲ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਪਈਆਂ ਤਾਂ ਆਮ ਜਨਤਾ ਦਾ ਕੀ ਹੋਵੇਗਾ।