ਸ੍ਰੀ ਮੁਕਤਸਰ ਸਾਹਿਬ:ਹਲਕਾਂ ਲੰਬੀ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੇ ਦਿੱਲੀ-ਗੰਗਾ ਨਗਰ ਨੈਸ਼ਨਲ ਹਾਈਵੇ ਜਾਮ ਲਾਇਆ ਹੈ। ਇਸ ਮੌਕੇ ਕਿਸਾਨਾਂ ਨੇ ਨਹਿਰੀ ਵਿਭਾਗ ਤੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਰੋਸ ਪ੍ਰਦਰਸ਼ਨ ਕੀਤਾ। ਰੋਡ ਖਾਲੀ ਕਰਵਾਉਣ ਲਈ ਮੌਕੇ ‘ਤੇ ਪੁੱਜਾ ਵਿਭਾਗ ਦੇ ਐੱਸ.ਡੀ.ਓ. ਵੀ ਕਿਸਾਨਾਂ ਦਾ ਮਸਲਾ ਹੱਲ ਨਹੀ ਕਰ ਸਕੇ। ਉਨ੍ਹਾਂ ਨੂੰ ਵੀ ਖਾਲੀ ਹੱਥ ਵਾਪਸ ਪਰਤਣਾ ਪਿਆ।
ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮੰਗ ਹੈ, ਕਿ ਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਕਿਸਾਨ ਹਰ ਪਾਸੇ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ, ਕਿ ਕਰੀਬ ਇੱਕ ਮਹੀਨੇ ਤੋਂ ਉਨ੍ਹਾਂ ਦੀਆ ਫਸਲਾਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ। ਜਿਸ ਕਰਕੇ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ, ਕਿ ਉਨ੍ਹਾਂ ਮਲੂਕਾ ਨਹਿਰ ਲਗਦੀ ਹੈ। ਜੋ ਅੱਗੇ ਅਬੋਹਰ ਨੂੰ ਜਾਂਦੀ ਹੈ। ਨਹਿਰੀ ਵਿਭਾਗ ਵੱਲੋ ਸਿਆਸੀ ਦਬਾਅ ‘ਤੇ ਉਨ੍ਹਾਂ ਦੇ ਮੋਗਿਆ ਨੂੰ ਉੱਚਾ ਕਰ ਦਿੱਤਾ ਗਿਆ ਹੈ। ਜਿਸ ਕਰਕੇ ਉਨ੍ਹਾਂ ਦੀਆ ਫਸਲਾਂ ਨੂੰ ਪੂਰਾ ਪਾਣੀ ਮਿਲਣਾ ਬੰਦ ਹੋ ਗਿਆ ਹੈ।