ਸ੍ਰੀ ਮੁਕਤਸਰ ਸਾਹਿਬ :ਪਾਵਰਕਾਮ ਵਿਭਾਗ ਉਪ-ਮੰਡਲ ਦੋਦਾ ਵਿਚ ਬਤੌਰ ਐਸ ਡੀ ਓ ਡਿਊਟੀ ਨਿਭਾਅ ਰਹੇ ਹਰਦੀਪ ਸਿੰਘ ਜੋ ਕਥਿਤ ਸ਼ਰਾਬ ਦੇ ਨਸ਼ੇ ਨਾਲ ਧੁੱਤ ਸਨ।ਉਨ੍ਹਾਂ ਨੇ ਪਿੰਡ ਦੋਦਾ ਦੇ ਸਾਇਕਲ ਸਵਾਰ ਨੂੰ ਅੰਗਰੇਜ਼ ਸਿੰਘ ਵਿਚ ਆਪਣੀ ਤੇਜ਼ ਸਪੀਡ ਕਾਰ ਨਾਲ ਟੱਕਰ ਮਾਰ ਦਿੱਤੀ।ਇਸ ਨਾਲ ਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ ਅਤੇ ਇਸ ਦੌਰਾਨ ਕਾਰ ਦਾ ਟਾਇਰ ਪਾਟ ਗਿਆ।ਐਕਸੀਡੈਂਟ ਹੋਣ ਤੋਂ ਬਾਅਦ ਹਰਦੀਪ ਸਿੰਘ ਘਟਨਾ ਵਾਲੀ ਥਾਂ ਉਤੋ ਫਰਾਰ ਹੋ ਗਿਆ।ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਦੋਦਾ ਦੇ ਮੁਲਾਜ਼ਮਾਂ ਨੇ ਕਾਰ ਦਾ ਪਿੱਛਾ ਕਰਦੇ ਹੋਏ 14 ਕਿਲੋਮੀਟਰ ਤੋਂ ਬਾਅਦ ਕਾਬੂ ਕਰ ਲਿਆ।
ਪੁਲਿਸ ਵੱਲੋਂ ਜ਼ਖਮੀ ਹੋਏ ਵਿਅਕਤੀ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਉਤੇ ਐਸ ਡੀ ਓ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਅਤੇ ਕਾਰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਉੱਧਰ ਪਾਵਰਕੋਮ ਦੇ ਚੀਫ਼ ਸੁਖਵਿੰਦਰ ਕੁਮਾਰ ਬਠਿੰਡਾ ਦਾ ਕਹਿਣਾ ਸੀ ਵਿਭਾਗ ਵੱਲੋਂ ਵੀ ਉਨ੍ਹਾਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉੱਧਰ ਪਾਵਰਕਾਮ ਦੇ ਚੀਫ ਸੁਖਵਿੰਦਰ ਕੁਮਾਰ ਬਠਿੰਡਾ ਦਾ ਕਹਿਣਾ ਸੀ ਵਿਭਾਗ ਵੱਲੋਂ ਵੀ ਉਨ੍ਹਾਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।