ਸ੍ਰੀ ਮੁਕਤਸਰ ਸਾਹਿਬ: ਐਸਐਸਪੀਡੀ ਸੁਡਰਵਿੱਲੀ ਦੇ 15 ਦਿਨਾਂ ਦੀ ਛੁੱਟੀ 'ਤੇ ਜਾਣ ਕਾਰਨ ਜ਼ਿਲ੍ਹੇ ਦਾ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਬੀਤੇ ਦੋ ਦਿਨਾਂ 'ਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਪਿੰਡਾਂ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨਸ਼ੇੜੀਆਂ ਨੇ ਬੇਸੁੱਧ੍ਹਗ਼ੀ ਦੀ ਹਾਲਤ 'ਚ ਦੋ ਸੜਕ ਹਾਦਸਿਆਂ ਨੂੰ ਅੰਜਾਮ ਦਿੱਤਾ। ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਮੁਕਤਸਰ ਸਾਹਿਬ ਨੇੜਲੇ ਪਿੰਡਾਂ 'ਚ ਵਧਿਆ ਨਸ਼ੇ ਦਾ ਕਾਰੋਬਾਰ, ਦੋ ਦਿਨਾਂ 'ਚ ਦੋ ਵਿਅਕਤੀਆਂ ਦੀ ਮੌਤ - Muktsar Sahib maaghi mela
ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਥਾਣਾ ਸਦਰ ਦੇ ਪਿੰਡਾਂ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨਸ਼ੇੜੀਆਂ ਨੇ ਬੇਸੁੱਧ੍ਹਗ਼ੀ ਦੀ ਹਾਲਤ 'ਚ ਦੋ ਸੜਕ ਹਾਦਸਿਆਂ ਨੂੰ ਅੰਜਾਮ ਦਿੱਤਾ। ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਪਹਿਲੇ ਮਾਮਲੇ 'ਚ ਪਿੰਡ ਕਾਲਾ ਸਿੰਘ ਵਾਲਾ ਵਿਖੇ ਨਸ਼ੇ ਦੀ ਹਾਲਤ 'ਚ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ 70-75 ਫੁੱਟ ਤੱਕ ਘਸੀਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਿਸ ਦੀ ਪਛਾਣ ਛਿੰਦਰ ਸਿੰਘ ਵਾਸੀ ਪਿੰਡ ਰੁਪਾਣਾ ਵਜੋਂ ਹੋਈ ਹੈ। ਪੁਲਿਸ ਨੇ ਐਫ਼ਆਈਆਰ ਦਰਜ ਕਰ ਲਈ ਹੈ ਅਤੇ ਕਾਰ ਚਾਲਕ ਦੇ ਨਸ਼ੇ 'ਚ ਹੋਣ ਦੀ ਪੁਸ਼ਟੀ ਕੀਤੀ ਹੈ।
ਦੂਜੇ ਮਾਮਲੇ 'ਚ ਬੁੱਧਵਾਰ ਦੇਰ ਸ਼ਾਮ ਪਿੰਡ ਸੋਥਾ ਦੇ ਚੁਰਸਤੇ 'ਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਪਿੰਡ ਚੱਕ ਗਿਲਜੇਵਾਲਾ ਦੇ ਲਖਵੀਰ ਸਿੰਘ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ 'ਚ ਹਾਦਸੇ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਕੋਲੋਂ ਮੌਕੇ 'ਤੇ ਹੀ ਨਸ਼ੀਲੀਆਂ ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ ਸਨ। ਮ੍ਰਿਤਕ ਲਖਵੀਰ ਸਿੰਘ ਇੱਕ ਨਿੱਜੀ ਕੰਪਨੀ ਦੀ ਦੁੱਧ ਡੇਅਰੀ ਦਾ ਕੰਮ ਦੇਖਦਾ ਸੀ ਅਤੇ ਪਰਿਵਾਰ ਦੀ ਆਮਦਨ ਦਾ ਸਾਧਨ ਸੀ। ਦੱਸਣਯੋਗ ਹੈ ਕਿ ਬੀਤੇ 10 ਦਿਨਾਂ ਤੋਂ ਨਸ਼ੇ ਦੇ ਵਪਾਰ 'ਚ ਤੇਜ਼ੀ ਆਈ ਹੈ। ਜਿਸ ਕਾਰਨ ਨਸ਼ੇੜੀ ਅਜਿਹੇ ਵਰਤਾਰਿਆਂ ਨੂੰ ਅੰਜਾਮ ਦੇ ਰਹੇ ਹਨ।