ਗਿੱਦੜਬਾਹਾ:ਤਿੰਨ-ਤਿੰਨ ਵਿਧਾਇਕ ਹੋਣ ਦੇ ਬਾਵਜੂਦ ਪਿੰਡ ਕੋਟਭਾਈ ਦੇ ਲੋਕ ਸਿਰਫ਼ 2 ਕਿਲੋਮੀਟਰ ਦੀ ਸੜਕ ਬਣਾਉਣ ਲਈ ਪਿਛਲੇ 3 ਸਾਲਾਂ ਤੋਂ ਧੱਕੇ ਖਾ ਰਹੇ ਹਨ। ਦੱਸ ਦਈਏ ਕਿ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਦਾ ਇਹ ਹਲਕਾ ਸਪਨਿਆਂ ਦਾ ਹਲਕਾ ਹੈ ਪਰ ਫੇਰ ਲੋਕ ਸੜਕ ਬਣਾਉਣ ਲਈ ਠੋਕਰਾ ਖਾ ਰਹੇ ਹਨ। ਪੰਜ ਵਾਰ ਮੁਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਵੀ ਇਹ ਹਲਕਾ ਹੈ ਜੋ ਕਿ ਖੱਜਲ ਖੁਆਰ ਹੋ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਭੁੱਚੋ ਮੰਡੀ ਨਾਲ ਸਬੰਧਤ ਵਿਧਾਇਕ ਪ੍ਰੀਤਮ ਕੋਟਭਾਈ ਇਸੇ ਪਿੰਡ ਨਾਲ ਸਬੰਧਿਤ ਹਨ, ਦੂਸਰੇ ਵਿਧਾਇਕ ਦੀ ਗੱਲ ਕਰੀਏ ਤਾਂ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕੇ ਦਾ ਇਹ ਪਿੰਡ ਹੈ ਜਿੱਥੋਂ ਰਾਜਾ ਵੜਿੰਗ 2 ਵਾਰ ਵਿਧਾਇਕ ਬਣ ਚੁੱਕੇ ਹਨ। ਤੀਸਰੇ ਵਿਧਾਇਕ ਦੀ ਗੱਲ ਕਰੀਏ ਤਾਂ ਮਲੋਟ ਤੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਵੀ ਇਸੇ ਪਿੰਡ ਨਾਲ ਸਬੰਧਤ ਹਨ।
ਇਹ ਵੀ ਪੜੋ: ਸੁੱਚਾ ਸਿੰਘ ਜਵੰਦਾ ਕਿਵੇਂ ਬਣਿਆ ਸੁੱਚਾ ਸਿੰਘ ਸੂਰਮਾ, ਜਾਣੋ