ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੇ ਸਮਾਜ ਸੇਵੀ(Social worker) ਰਾਜਪਾਲ ਇੰਦੌਰ ਨੇ ਡੀਪੂ ਹੋਲਡਰ (Depot holder) ਅਸ਼ਵਨੀ ਕੁਮਾਰ ਉਤੇ ਜਾਤੀਸੂਚਕ ਸ਼ਬਦ ਵਰਤਣ ਦੇ ਇਲਜ਼ਾਮ ਲਗਾਏ ਗਏ ਹਨ।ਇਸ ਦੌਰਾਨ ਐਸਸੀ (SC) ਭਾਈਚਾਰੇ ਵੱਲੋਂ ਗਿੱਦੜਬਾਹਾ ਦੇ ਪੁਲਿਸ ਸਟੇਸ਼ਨ ਦੇ ਅੱਗੇ ਵੱਡੀ ਗਿਣਤੀ ਵਿਚ ਰੋਸ ਪ੍ਰਦਰਸ਼ਨ ਕੀਤਾ ਹੈ।
ਇਸ ਮੌਕੇ ਸਮਾਜ ਸੇਵੀ ਰਾਜਪਾਲ ਇੰਦੌਰ ਨੇ ਕਿਹਾ ਹੈ ਕਿ ਉਹ ਕਰੀਬ 3 ਦਿਨ ਪਹਿਲਾਂ ਉਕਤ ਡੀਪੂ ਹੋਲਡਰ ਅਸ਼ਵਨੀ ਕੁਮਾਰ ਕੋਲ ਆਪਣੇ ਨੀਲੇ ਕਾਰਡ ਉਤੇ ਆਈ ਕਣਕ ਲੈਣ ਗਿਆ ਸੀ।ਇੰਦੌਰ ਦਾ ਕਹਿਣਾ ਹੈ ਕਿ ਕਣਕ ਬਾਰੇ ਪੁੱਛਣ ਉਤੇ ਡੀਪੂ ਹੋਲਡਰ ਅਸਵਨੀ ਨੇ ਮੈਨੂੰ ਗਾਲਾਂ ਕੱਢੀਆ ਅਤੇ ਜਾਤੀ ਸੂਚਕ ਸ਼ਬਦ ਵਿ ਕਹੇ ਹਨ।ਰਾਜਪਾਲ ਨੇ ਦੱਸਿਆ ਹੈ ਕਿ ਅਸੀਂ ਇਕੱਠੇ ਹੋ ਕੇ ਪੁਲਿਸ ਨੂੰ ਸ਼ਿਕਾਈਤ ਕੀਤੀ ਹੈ ਅਤੇ ਪੁਲਿਸ ਸਟੇਸ਼ਨ ਅੱਗੇ ਰੋਸ ਪ੍ਰਦਰਸ਼ਨ ਕੀਤਾ ਹੈ।