ਪੰਜਾਬ

punjab

ETV Bharat / state

ਵਾਟਰ ਵਰਕਸ ਮਹਿਕਮੇ ਵਿੱਚ ਨੌਕਰੀਆਂ ਕਰ ਰਹੇ ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ - Sri Muktsar Sahib

ਪੰਜਾਬ ਸਰਕਾਰ (Government of Punjab) ਵੱਲੋਂ ਪਿੰਡਾਂ ਦੇ ਵਾਟਰ ਵਰਕਸ (Water Works) ਦੇ ਪਾਣੀ ਦੇ ਬਿੱਲ ਮੁਆਫ਼ ਕਰਨ ਦੇ ਫੈਸਲੇ ਦੇ ਕਾਰਨ ਪਿੰਡਾਂ ਵਿੱਚ ਵਾਟਰ ਵਰਕਸ ਦੇ ਪੰਚਾਇਤੀ ਸੈਕੜੇ ਕਾਮੇ ਬੇਰੁਜ਼ਗਾਰ ਹੋ ਗਏ ਹਨ, ਜਿਨ੍ਹਾਂ ਨੇ ਮੀਟਿੰਗ ਕਰਕੇ ਸਰਕਾਰ ਤੋਂ ਰੁਜਗਾਰ ਦੀ ਮੰਗ ਕੀਤੀ ਹੈ।

ਵਾਟਰ ਵਰਕਸ ਮਹਿਕਮੇ ਵਿੱਚ ਨੌਕਰੀਆਂ ਕਰ ਰਹੇ ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ
ਵਾਟਰ ਵਰਕਸ ਮਹਿਕਮੇ ਵਿੱਚ ਨੌਕਰੀਆਂ ਕਰ ਰਹੇ ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ

By

Published : Oct 5, 2021, 9:55 PM IST

ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ (Government of Punjab) ਵੱਲੋਂ ਪਿੰਡਾਂ ਦੇ ਵਾਟਰ ਵਰਕਸ (Water Works) ਦੇ ਪਾਣੀ ਦੇ ਬਿੱਲ ਮੁਆਫ਼ ਕਰਨ ਦੇ ਫੈਸਲੇ ਦੇ ਕਾਰਨ ਪਿੰਡਾਂ ਵਿੱਚ ਵਾਟਰ ਵਰਕਸ ਦੇ ਪੰਚਾਇਤੀ ਸੈਕੜੇ ਕਾਮੇ ਬੇਰੁਜ਼ਗਾਰ ਹੋ ਗਏ ਹਨ, ਜਿਨ੍ਹਾਂ ਨੇ ਮੀਟਿੰਗ ਕਰਕੇ ਸਰਕਾਰ ਤੋਂ ਰੁਜਗਾਰ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਵੱਲੋਂ ਲਿਆ ਗਿਆ ਫੈਸਲਾ ਕਿ ਪਿੰਡਾਂ ਦੇ ਲੋਕਾਂ ਨੂੰ ਵਰਕਸ ਦੇ ਪਾਣੀ (Water Works) ਦੇ ਬਿਲ ਮੁਆਫ਼ ਕੀਤੇ ਜਾਣਗੇ, ਇਸ ਲਈ ਅਸੀਂ ਧੰਨਵਾਦ ਕਰਦੇ ਹਾਂ, ਪਰ ਸਾਡੀ ਰੋਟੀ ਤਾਂ ਇਸ ਨਾਲ ਹੀ ਚੱਲਦੀ ਹੈ। ਇਸ ਤਰ੍ਹਾਂ ਕੱਚੇ ਮੁਲਾਜਮਾਂ ਦੇ ਬੱਚੇ ਭੁੱਖੇ ਮਰ ਜਾਣਗੇ।

ਵਾਟਰ ਵਰਕਸ ਮਹਿਕਮੇ ਵਿੱਚ ਨੌਕਰੀਆਂ ਕਰ ਰਹੇ ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ

ਬਿੱਲ ਮੁਆਫ ਹੋਣ ਨਾਲ ਸੈਕੜੇ ਬੇਰੁਜ਼ਗਾਰ ਮੁਲਾਜਮ (Unemployed employees) ਰੁਜਗਾਰ ਤੋਂ ਵਾਂਝੇ ਹੋ ਜਾਣਗੇ। ਮਲੋਟ ਅਤੇ ਲੰਬੀ ਹਲਕੇ ਦੇ ਜਲ ਸਪਲਾਈ ਸੈਨੀਟੈਸ਼ਨ (Water supply sanitation) ਪੰਜਾਬ ਵਿੱਚ ਪੰਚਾਇਤੀ ਰਾਜ ਜਲ ਸਕੀਮ ਦੇ ਕੱਚੇ ਮੁਲਾਜਮਾਂ (Raw employees of Jal Scheme) ਨੇ ਮੀਟਿੰਗ ਕਰਕੇ ਸਰਕਾਰ ਤੋਂ ਮੰਗ ਕੀਤੀ ਕੇ ਉਨ੍ਹਾਂ ਬਾਰੇ ਵੀ ਸੋਚਿਆ ਜਾਵੇ।

ਇਨ੍ਹਾਂ ਦਾ ਕਹਿਣਾ ਹੈ ਕਿ ਜਾਂ ਤਾਂ ਸਾਨੂੰ ਪੱਕੇ ਕੀਤਾ ਜਾਵੇ ਜਾਂ ਫਿਰ ਸਾਡੀ ਕਿਸੇ ਹੋਰ ਤਰੀਕੇ ਨਾਲ ਸਹਾਇਤਾ ਕੀਤੀ ਜਾਵੇ। ਇਨ੍ਹਾਂ ਕਾਮਿਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਉਹ ਪਿੰਡਾਂ ਵਿੱਚ ਪੰਚਾਇਤੀ ਤੋਰ 'ਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰਕੇ ਆਪਣੇ ਪਰਿਵਾਰ ਪਾਲ ਰਹੇ ਸੀ।

ਪਰ ਹੁਣ ਸਰਕਾਰ ਦੇ ਇਸ ਫੈਸਲੇ ਤੋਂ ਅਸੀਂ ਖੁਸ਼ ਹਾਂ ਪਰ ਸਰਕਾਰ ਸਾਡਾ ਵੀ ਕੋਈ ਖਿਆਲ ਕਰੇ ਸਾਨੂੰ ਪਾਣੀ ਦੇ ਬਿੱਲ ਇਕੱਠੇ ਕਰਕੇ ਹੀ ਤਨਖਾਹ ਮਿਲਦੀ ਸੀ। ਜਿਸ ਕਰਕੇ ਹੁਣ ਸਾਨੂੰ ਉਹ ਤਨਖਾਹ ਮਿਲਣੀ ਬੰਦ ਹੋ ਜਵੇਗੀ।

ਜਿਸ ਕਰਕੇ ਸਾਡੇ ਪਰਿਵਾਰਾਂ ਦੇ ਮੂੰਹ ਵਿੱਚੋਂ ਰੋਟੀ ਖੋਹੀ ਜਾ ਰਹੀ। ਅਸੀਂ ਮੰਗ ਕਰਦੇ ਹਾਂ ਸਰਕਾਰ ਸਾਡਾ ਵੀ ਖਿਆਲ ਕਰਦੇ ਹੋਏ ਸਾਨੂੰ ਵੀ ਕੋਈ ਰੁਜ਼ਗਾਰ ਦਿੱਤਾ ਜਾਵੇ ਅਸੀਂ ਆਪਣਾ ਮੰਗ ਪੱਤਰ ਵਿਭਾਗ ਰਹੀ ਸਰਕਾਰ ਨੂੰ ਭੇਜ ਰਹੇ ਹਾਂ। ਜੇਕਰ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਸਾਨੂੰ ਸੰਘਰਸ ਤੇਜ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

ਇਹ ਵੀ ਪੜ੍ਹੋ:ਕੁਲਦੀਪ ਵੈਦ ਦੇ ਬਿਆਨ ਨੂੰ ਲੈ ਕੇ ਵੱਡਾ ਵਿਵਾਦ

ABOUT THE AUTHOR

...view details