ਪੰਜਾਬ

punjab

ETV Bharat / state

ਸਵਾਇਨ ਫ਼ਲੂ ਦੀ ਲਪੇਟ ਵਿੱਚ ਆਇਆ ਸ੍ਰੀ ਮੁਕਤਸਰ ਸਾਹਿਬ, ਮੌਤਾਂ ਦਾ ਅੰਕੜਾ ਵਧਿਆ - daillyupdate

ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਸਵਾਇਨ ਫ਼ਲੂ ਨਾਲ ਮੌਤਾਂ ਹੋਣ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਇਸ ਦਾ ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਉਦੇਕਰਨ ਵਿੱਚੋਂ ਸਾਹਮਣੇ ਆਇਆ ਹੈ ਜਿੱਥੇ ਸਵਾਈਨ ਫ਼ਲੂ ਨੇ 47 ਔਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

swine

By

Published : Feb 5, 2019, 2:36 PM IST

ਜਾਣਕਾਰੀ ਮੁਤਾਬਕ ਪਿੰਡ ਉਦੇਕਰਮ ਦੀ ਰਹਿਣ ਵਾਲੀ ਪਰਮਜੀਤ ਕੌਰ (47) ਦੀ ਸਵਾਇਨ ਫ਼ਲੂ ਨਾਲ ਮੌਤ ਹੋ ਗਈ। ਮ੍ਰਿਤਕ ਦੇ ਬੇਟੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਪਿਛਲੇ 4 ਦਿਨਾਂ ਤੋਂ ਬਿਮਾਰ ਸੀ। ਉਹ ਪਹਿਲਾਂ ਲੁਧਿਆਣਾ ਵਿਖੇ ਡੀਐਮਸੀ ਹਸਪਤਾਲ ਵਿੱਚ ਲੈ ਕੇ ਗਏ ਪਰ ਉੱਥੇ ਸਵਾਇਨ ਫ਼ਲੂ ਦੇ ਮਰੀਜਾ ਦੇ ਗਿਣਤੀ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੂੰ ਬੈੱਡ ਨਹੀਂ ਮਿਲਿਆ ਜਿਸ ਤੋਂ ਬਾਅਦ ਉਹ ਨਿੱਜੀ ਹਸਪਤਾਲ ਵਿੱਚ ਗਏ।

ਮ੍ਰਿਤਕ ਦੇ ਪਤੀ ਜਗਸੀਰ ਸਿੰਘ ਨੇ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਉਸ ਦੀ ਪਤਨੀ ਨੂੰ ਬੁਖ਼ਾਰ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ABOUT THE AUTHOR

...view details