ਸ੍ਰੀ ਮੁਕਤਸਰ ਸਾਹਿਬ:ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ।ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਬਰੀਵਾਲਾ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਮੌਕੇ ਈਟੀਵੀ ਭਾਰਤ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ।ਇੱਥੋ ਦੇ ਲੋਕਾਂ ਦਾ ਕਹਿਣਾ ਸੀ ਕਿ ਇਸ ਪਿੰਡ ਵਿੱਚ ਕਰੀਬ ਸੱਤ ਹਜ਼ਾਰ ਦੀ ਆਬਾਦੀ ਦੇ ਲੋਕ ਰਹਿੰਦੇ ਹਨ। ਲੋਕਾਂ ਦੇ ਅਨੁਸਾਰ ਕਰੀਬ ਪਿੰਡ ਵਿੱਚ ਪੰਜ ਵਿਅਕਤੀ ਕੋਰੋਨਾ ਪੌਜੀਟਿਵ ਆਏ ਸਨ। ਉਸ ਤੋਂ ਬਾਅਦ ਕੋਈ ਵਿਅਕਤੀ ਪਿੰਡ ਵਿੱਚ ਪੌਜ਼ੀਟਿਵ ਨਹੀਂ ਹੈ ਕਿਉਂਕਿ ਲੋਕ ਆਪਣਾ ਖਿਆਲ ਆਪ ਰੱਖਣ ਲੱਗੇ ਹਨ ਨਾਲ ਹੀ ਮੰਡੀ ਵਿੱਚ ਵੀ ਕਰੀਬ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ।
ਡਾਕਟਰਾਂ ਦੀ ਰਿਪੋਰਟ ਅਨੁਸਾਰ 45 ਵਿਅਕਤੀ ਪੌਜ਼ੀਟਿਵ ਮਰੀਜ਼ ਹਨ।ਉੱਥੇ ਹੀ ਲੋਕਾਂ ਦਾ ਕਹਿਣਾ ਸੀ ਕਿ ਆਕਸੀਜਨ ਦਾ ਕੀ ਫ਼ਾਇਦਾ ਕਰੋੜਾਂ ਦੀ ਲਾਗਤ ਨਾਲ ਬਰੀਵਾਲਾ ਵਿਚ ਇਕ ਸਰਕਾਰੀ ਹਸਪਤਾਲ ਬਣਾਇਆ ਗਿਆ ਹੈ ਜੋ ਕਿ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਕਿਉਂਕਿ ਇਸ ਵਿਚ ਸਿਰਫ਼ ਇਕ ਡਾਕਟਰ ਹੀ ਸੇਵਾਵਾ ਨਿਭਾ ਰਿਹਾ ਹੈ।