ਪੰਜਾਬ

punjab

ETV Bharat / state

ਕੋਰੋਨਾ ਵੈਕਸੀਨ ਨੂੰ ਲੈ ਕੇ ਔਰਤਾਂ ’ਚ ਡਰ

ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੈਕਸੀਨ ਲਗਾਉਣ ਤੋਂ ਡਰ ਲੱਗ ਰਿਹਾ ਸੀ। ਕਿ ਵੈਕਸੀਨ ਲਗਵਾਉਣ ਨਾਲ ਮੌਤਾਂ ਹੋ ਰਹੀਆਂ ਹਨ ਪਰ ਬਾਅਦ ਚ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ

ਕੋਰੋਨਾ ਵੈਕਸੀਨ ਨੂੰ ਲੈ ਕੇ ਔਰਤਾਂ ’ਚ ਡਰ
ਕੋਰੋਨਾ ਵੈਕਸੀਨ ਨੂੰ ਲੈ ਕੇ ਔਰਤਾਂ ’ਚ ਡਰ

By

Published : Aug 7, 2021, 5:32 PM IST

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ’ਚ ਸਿਹਤ ਵਿਭਾਗ ਵੱਲੋਂ ਕੋਰੋਨਾ ਵੈਕਸੀਨ ਕੈਂਪ ਲਗਾਏ ਗਏ। ਮਿਲੀ ਜਾਣਕਾਰੀ ਮੁਤਾਬਿਕ ਇਸ ਕੈਂਪ ਦੌਰਾਨ 70 ਗਰਭਵਤੀ ਔਰਤਾਂ ਵੱਲੋਂ ਵੈਕਸੀਨ ਲਗਵਾਈਆਂ ਗਈਆਂ ਹਨ।

ਉੱਥੇ ਹੀ ਜੇਕਰ ਸਿਹਤ ਵਿਭਾਗ ਦੇ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਗਰਭਵਤੀ ਔਰਤਾਂ ਦੇ ਲਈ ਮੇਜ਼ ਲਗਾਏ ਗਏ ਸੀ ਜਿਨ੍ਹਾਂ ਤੇ ਔਰਤਾਂ ਨੂੰ ਬਿਠਾਇਆ ਗਿਆ ਸੀ ਪਰ ਭੀੜ ਜਿਆਦਾ ਹੋਣ ਕਾਰਨ ਕੁਝ ਔਰਤਾਂ ਥੱਲੇ ਬੈਠੀਆਂ ਵੀ ਨਜਰ ਆਈਆਂ।

ਕੋਰੋਨਾ ਵੈਕਸੀਨ ਨੂੰ ਲੈ ਕੇ ਔਰਤਾਂ ’ਚ ਡਰ

ਦੂਜੇ ਪਾਸੇ ਕੋਰੋਨਾ ਵੈਕਸੀਨ ਲਗਵਾਉਣ ਆਈਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੈਕਸੀਨ ਲਗਾਉਣ ਤੋਂ ਡਰ ਲੱਗ ਰਿਹਾ ਸੀ। ਪਰ ਬਾਅਦ ਚ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਤੋਂ ਬਾਅਦ ਉਹ ਅੱਜ ਇੱਥੇ ਵੈਕਸੀਨ ਲਗਾਉਣ ਦੇ ਲਈ ਆਈਆਂ ਹਨ। ਦੱਸ ਦਈਏ ਕਿ ਕਈ ਔਰਤਾਂ ਵੱਲੋਂ ਡਰ ਦੇ ਚੱਲਦੇ ਵੈਕਸੀਨ ਨਹੀਂ ਲਗਵਾਈ ਜਾ ਰਹੀ।

ਇਹ ਵੀ ਪੜੋ: ਜਾਣੋ ਬੱਚਿਆਂ ਲਈ ਕਦੋਂ ਆਵੇਗਾ ਕੋਰੋਨਾ ਦਾ ਟੀਕਾ

ABOUT THE AUTHOR

...view details