ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੇ ਸਰਕਾਰੀ ਸਕੂਲ ’ਚ ਪੜ੍ਹਨ ਆ ਰਹੇ ਬੱਚਿਆਂ ਦੁਆਰਾ ਕੋਰੋਨਾ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ, ਹੋਰ ਤਾਂ ਹੋਰ ਅਧਿਆਪਕ ਵੀ ਇਸ ਪ੍ਰਤੀ ਗੰਭੀਰ ਨਹੀਂ ਹਨ। ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਅਚਾਨਕ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਕਈ ਛੋਟੇ-ਛੋਟੇ ਬੱਚੇ ਬਿਨਾਂ ਮਾਸਕ ਦੇ ਨਜ਼ਰ ਆਏ। ਇਸ ਦੌਰਾਨ ਬੱਚਿਆਂ ਦੁਆਰਾ ਆਪਸ ’ਚ ਦੋ ਫੁੱਟ ਦੀ ਦੂਰੀ ਬਣਾਏ ਰੱਖੇ ਜਾਣ ਸਬੰਧੀ ਨਿਯਮ ਦੀ ਪਾਲਣਾ ਹੁੰਦੀ ਵੀ ਨਜ਼ਰ ਨਹੀਂ ਆ ਰਹੀ ਸੀ।
'ਸੈਨੇਟਾਈਜ਼ਰ ਅਤੇ ਮਾਸਕ ਦਾ ਰੱਖਿਆ ਜਾਂਦਾ ਹੈ ਪੂਰਾ ਖਿਆਲ'
ਸ਼੍ਰੀ ਮੁਕਤਸਰ ਸਾਹਿਬ ਦੇ ਸਕੂਲਾਂ ’ਚ ਕੋਰੋਨਾ ਨਿਯਮਾਂ ਦਾ ਰਿਐਲਟੀ ਚੈੱਕ ਉੱਥੇ ਹੀ ਸਰਕਾਰੀ ਸਕੂਲ ਵਿਚ ਸੈਨੇਟਾਈਜ਼ਰ, ਮਾਸਕ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਨਜ਼ਰ ਆਇਆ ਸਕੂਲ ਦੇ ਹਰ ਇੱਕ ਬੱਚੇ ਦੇ ਮਾਸਕ ਲੱਗਿਆ ਸੀ ਨਾਲ ਡਿਸਟੈਂਸ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਸੀ, ਕਲਾਸਾਂ ਵਿੱਚ ਵੀ ਬੱਚੇ ਡਿਸਟੈਂਸ ਬਣਾ ਕੇ ਬੈਠੇ ਸਨ।
ਬਿਨਾਂ ਮਾਸਕ ਬੱਚਿਆਂ ਨੂੰ ਸਕੂਲ 'ਚ ਮੁਹੱਈਆ ਕਰਵਾਇਆ ਜਾਂਦੈ ਮਾਸਕ: ਪ੍ਰਿੰਸੀਪਲ
ਜਦੋਂ ਇਸ ਬਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਜਗਦੀਸ਼ ਰਾਏ ਨਾਲ ਗੱਲਬਾਤ ਕੀਤੀ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਮਾਸਕ, ਸੈਨੇਟਾਈਜ਼ਰ ਅਤੇ ਸ਼ੋਸ਼ਲ ਡਿਸਟੈਂਸ ਦਾ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਕੋਲ ਮਾਸਕ ਨਹੀਂ ਹੁੰਦਾ ਉਨ੍ਹਾਂ ਨੂੰ ਅਸੀਂ ਮਾਸਕ ਵੀ ਉਪਲਬੱਧ ਕਰਵਾਉਂਦੇ ਹਾਂ ਤੇ ਹਰ ਰੋਜ਼ ਅਧਿਆਪਕਾਂ ਵੱਲੋਂ ਕੋਵਿਡ-19 ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ।