ਸ੍ਰੀ ਮੁਕਤਸਰ ਸਾਹਿਬ: ਬਾਹਰੀ ਸੂਬਿਆਂ ਵਿੱਚੋਂ ਝੋਨਾ ਪੰਜਾਬ ਲਿਆ ਰਹੇ ਟਰੱਕਾਂ ਨੂੰ ਕਈ ਥਾਂਈ ਕਿਸਾਨਾਂ ਨੇ ਘੇਰਿਆ ਹੋਇਆ ਹੈ। ਇਸੇ ਤਰ੍ਹਾਂ ਹੀ ਕੋਟਕਪੂਰਾ ਰੋਡ 'ਤੇ ਵੜਿੰਗਾਂ ਟੋਲ ਪਲਾਜ਼ੇ 'ਤੇ ਵੀ ਕਿਸਾਨ ਜਥੇਬੰਦੀਆਂ ਨੇ ਨਜਾਇਜ਼ ਝੋਨਾ ਲੈ ਕੇ ਆ ਰਹੇ ਦੋ ਟਰੱਕਾਂ ਨੂੰ ਕਈ ਦਿਨਾਂ ਤੋਂ ਘੇਰ ਕੇ ਰੱਖਿਆ ਹੋਇਆ ਸੀ। ਇਸੇ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਟਰੱਕਾਂ ਨੂ ਮਾਰਕੀਟ ਫੀਸ ਜਮ੍ਹਾਂ ਕਰਵਾਉਣ ਅਤੇ ਗੁਰਦੁਆਰੇ ਵਿੱਚ ਰਸੀਦ ਕਟਾਉਣ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਇਸ ਨੂੰ ਲੈ ਪਿੰਡ ਰਾਮਨਗਰ ਸਾਉਂਕੇ ਦੇ ਸਰਪੰਚ ਭੁਪਿੰਦਰ ਸਿੰਘ 'ਤੇ ਕਈ ਸਵਾਲ ਖੜ੍ਹੇ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਝੋਨੇ ਦੇ ਭਰੇ ਇਹ ਦੋਵੇਂ ਟਰੱਕ ਯਾਦਵ ਰਾਈਸ ਮਿੱਲ ਨਾਲ ਸਬੰਧਤ ਸਨ । ਇਸ ਸ਼ੈਲਰ ਦੇ ਮਾਲਕਾਂ ਦਾ ਸਿਆਸੀ ਰਸੂਖ ਹੋਣ ਦੀ ਵੀ ਗੱਲ ਲੋਕਾਂ ਵੱਲੋਂ ਆਖੀ ਜਾ ਰਹੀ ਹੈ। ਇਨ੍ਹਾਂ ਟਰੱਕਾਂ ਨੂੰ ਛੱਡਣ ਲਈ 51 ਹਜ਼ਾਰ ਪ੍ਰਤੀ ਟਰੱਕ ਗੁਰਦੁਆਰਾ ਵੜਿੰਗਾਂ ਲਈ ਭੇਟਾ ਦਿੱਤੀ ਅਤੇ 52 ਹਜ਼ਾਰ ਰੁਪਏ ਦੋਵੇਂ ਟਰੱਕਾਂ ਦੀ ਮਾਰਕੀਟ ਫੀਸ ਜਮ੍ਹਾ ਕਰਵਾਈ ਗਈ ਹੈ।