ਸ੍ਰੀ ਮੁਕਤਸਰ ਸਾਹਿਬ: ਭਰਾ ਵੱਲੋਂ ਇੱਕ ਮਹਿਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੇ ਸਫ਼ਾਈ ਦਿੱਤੀ ਹੈ।ਰਾਕੇਸ਼ ਚੌਧਰੀ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਰਾਹੀਂ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਨੇ ਪਹਿਲਾਂ ਤਾਂ ਪੀੜ੍ਹਤ ਪਰਿਵਾਰ ਨੂੰ ਆਪਣਾ ਰਿਸ਼ਤੇਦਾਰ ਦੱਸਿਆ ਤੇ ਫਿਰ ਆਪਣੇ ਭਰਾ ਦੀ ਕਰਤੂਤ 'ਤੇ ਪਰਦੇ ਪਾਉਂਦੇ ਨਜ਼ਰ ਆਏ।
ਕੌਂਸਲਰ ਰਾਕੇਸ਼ ਚੌਧਰੀ ਨੇ ਕਿਹਾ ਕਿ ਉਨ੍ਹਾਂ ਦਾ ਪੈਸਿਆਂ ਦਾ ਕੁੱਝ ਲੈਣ-ਦੇਣ ਸੀ ਜਿਸ ਦੇ ਚੱਲਦੇ ਪਹਿਲਾਂ ਪੀੜ੍ਹਤ ਪਰਿਵਾਰ ਨੇ ਉਸ ਦੀ ਛੋਟੀ ਭਰਜਾਈ ਨਾਲ ਬਦਸਲੂਕੀ ਕੀਤੀ। ਇਸ ਤੋਂ ਬਾਅਦ ਉਸ ਦਾ ਭਰਾ ਉਨ੍ਹਾਂ ਦੇ ਘਰ ਗਿਆ ਤੇ ਗੁੱਸੇ 'ਚ ਔਰਤ ਨਾਲ ਕੁੱਟਮਾਰ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਟਵੀਟ
ਕੈਪਟਨ ਅਮਰਿੰਦਰ ਸਿੰਘ ਨੇ ਕੌਂਸਲਰ ਦੇ ਭਰਾ ਵੱਲੋਂ ਇੱਕ ਔਰਤ ਨਾਲ ਕੀਤੀ ਕੁੱਟਮਾਰ ਮਾਮਲੇ ਦਾ ਨੋਟਿਸ ਲਿਆ ਹੈ। ਕੈਪਟਨ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ ਹੈ, ਜੋ ਦੋਸ਼ੀ ਹੈ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਕੈਪਟਨ ਨੇ ਲਿਖਿਆ ਕਿ ਕੁੱਟਮਾਰ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਲਿਆ ਗਿਆ ਨੋਟਿਸ
ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਲਿਆ ਗਿਆ ਹੈ। ਪੰਜਾਬ ਰਾਜ ਮਹਿਲਾਂ ਕਮਿਸ਼ਨ ਨੇ ਸਬੰਧਤ ਸੀਨੀਅਰ ਪੁਲਿਸ ਅਧਿਕਾਰੀ/ ਸਬੰਧਤ ਐਸ.ਐਚ.ਓ ਨੂੰ 20 ਜੂਨ 2019 ਸਵੇਰੇ 11 ਵਜੇ ਤੱਕ ਪੰਜਾਬ ਰਾਜ ਮਹਿਲਾਂ ਕਮਿਸ਼ਨ ਦੇ ਦਫ਼ਤਰ ਵਿੱਚ ਮੁਕਤਸਰ ਸਾਹਿਬ ਵਿੱਚ ਹੋਏ ਮਹਿਲਾ ਕੁੱਟਮਾਰ ਮਾਮਲੇ ਵਿੱਚ ਸਾਰੇ ਰਿਕਾਰਡ ਅਤੇ ਗਿਰਫ਼ਤਾਰ ਕੀਤੇ ਸਾਰੇ ਵਿਅਕਤੀਆਂ ਦੇ ਰਿਕਾਰਡਾਂ ਸਮੇਤ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ।
ਮਹਿਲਾ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਨੋਟਿਸ