ਪੰਜਾਬ

punjab

ETV Bharat / state

ਡਿਪਟੀ ਸਪੀਕਰ ਦਾ ਪੀ.ਏ. ਦੱਸ ਕੇ ਮਾਰੀ ਠੱਗੀ, ਕਾਬੂ

ਮਿਡ-ਡੇ ਮੀਲ ਦੀ ਨੌਕਰੀ ਦਵਾਉਣ ਲਈ ਔਰਤਾਂ ਤੋਂ 1000 ਰੁਪਏ ਲਏ ਜਾ ਰਹੇ ਸਨ। ਔਰਤਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੁੱਟਣ ਵਾਲੇ ਨਛੱਤਰ ਸਿੰਘ ਨੂੰ ਮਲੋਟ ਸ਼ਹਿਰ ਤੋਂ ਪੁਲਿਸ ਨੇ ਕਾਬੂ ਕੀਤਾ ਹੈ।

By the name of the Deputy Speaker, the deceased cheat, control

By

Published : Apr 21, 2019, 7:50 AM IST

ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਵੱਧ ਰਹੀ ਬੇਰੁਜ਼ਗਾਰੀ ਨਿੱਤ ਨਵੇਂ ਜੁਰਮ ਨੂੰ ਹੰਗਾਰਾ ਦੇ ਰਹੀ ਹੈ। ਬੇਰੁਜ਼ਗਾਰੀ ਤੋਂ ਤੰਗ ਨੌਜਵਾਨ ਚੋਰੀ, ਧੋਖਾਧੜੀ ਅਤੇ ਹੋਰ ਕਈ ਜੁਰਮ ਕਰਨ ਨੂੰ ਮਜਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਵਿਆਕਤੀ ਨੇ ਆਪਣੇ ਘਰ ਦੇ ਖ਼ਰਚ ਨੂੰ ਚਲਾਉਣ ਲਈ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦਾ ਨਕਲੀ ਪੀ.ਏ .ਬਣ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।

ਵੀਡੀਓ
ਇਸ ਵਿਅਕਤੀ ਨੇ ਮਿਡ-ਡੇ ਮੀਲ ਦੀ ਨੌਕਰੀ ਦਵਾਉਣ ਲਈ ਕਈ ਔਰਤਾਂ ਤੋਂ ਇੱਕ ਹਜਾਰ ਰੁਪਏ ਲਏ ਸਨ। ਇਸ ਵਿਅਕਤੀ ਦਾ ਨਾਂਅ ਨਛੱਤਰ ਸਿੰਘ ਹੈ ਜੋ ਕਿ ਪਿੰਡ ਸੇਖੂ ਦਾ ਰਹਿਣ ਵਾਲਾ ਹੈ। ਨਛੱਤਰ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਸ਼ਹਿਰ ਤੋਂ ਪੁਲਿਸ ਨੇ ਕਾਬੂ ਕੀਤਾ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਅਧਾਰ 'ਤੇ ਕਾਬੂ ਕਰਕੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details