ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਪ੍ਰਾਪਤ ਹੋਈ, ਜਿਸ ਸਮੇਂ ਗੁਪਤ ਸੂਚਨਾ ਮਿਲਣ 'ਤੇ ਇੱਕ ਔਰਤ ਵੱਲੋਂ ਬਠਿੰਡਾ ਰੋਡ 'ਤੇ ਬਣੇ ਫਲੈਟ ਕਿਰਾਏ ਉੱਤੇ ਲੈ ਕੇ ਬਾਹਰ ਤੋਂ ਕੁੜੀਆਂ ਬੁਲਾ ਕੇ ਜਿਸਮਫ਼ਰੋਸੀ ਦਾ ਧੰਦਾ ਕੀਤਾ ਜਾ ਰਿਹਾ ਸੀ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ।
ਇਸ ਬਾਬਤ ਥਾਣਾ ਸਿਟੀ ਪੁਲਿਸ ਦੇ ਜਵਾਨ ਨੇ ਦੱਸਿਆ, ਸਾਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਔਰਤ ਵੱਲੋਂ ਬਾਹਰ ਤੋਂ ਕੁੜੀਆਂ ਨੂੰ ਬੁਲਾ ਕੇ ਜਿਸਮਫਰੋਸੀ ਦਾ ਧੰਦਾ ਕਰਵਾਉਂਦੀ ਹੈ। ਜਿਸ ਨੂੰ ਲੈ ਛਾਪੇਮਾਰੀ ਕੀਤੀ ਗਈ, ਤਾਂ ਉਸ ਉਸ ਕਿਰਾਏ ਦੇ ਫਲੈਟ ਦੇ ਵਿੱਚੋਂ ਤਿੱਨ ਲੜਕੀਆਂ ਤੇ ਤਿੱਨ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸਮ ਫਰੋਸ਼ੀ ਕਰਨ ਆਏ ਲੜਕੇ ਦਾ ਕਹਿਣਾ ਸੀ ਕਿ ਮੈਂ ਪਹਿਲੀ ਵਾਰ ਆਇਆ ਹਾਂ। ਸਾਡੇ ਤੋਂ 500 ਰੁਪਿਆ ਲੈ ਲਿਆ ਹੈ।