Malot News : ਮਲੋਟ ਦੀ ਮਹਿਲਾ 'ਤੇ ਤੇਜ਼ਾਬ ਸੁੱਟਣ ਦੇ ਮਾਮਲੇ 'ਚ ਨਾਮਜਦ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਖਦਸ਼ਾ ਸ੍ਰੀ ਮੁਕਤਸਰ ਸਾਹਿਬ:ਬੀਤੇ ਮੰਗਲਵਾਰ ਦੀ ਰਾਤ ਮਲੋਟ ਵਿਖੇ ਗੁਰੂ ਨਾਨਕ ਨਗਰੀ 'ਚ ਇੱਕ 30 ਸਾਲਾ ਤਲਾਕਸ਼ੁਦਾ ਮਹਿਲਾ ਉੱਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਅਜੇ ਕਾਰਵਾਈ ਕਰਦਿਆਂ ਮਲੋਟ ਦੇ ਹੀ ਇਕ ਨੌਜਵਾਨ ਦਾ ਨਾਮ ਮਾਮਲੇ ਵਿਚ ਨਾਮਜਦ ਕੀਤਾ ਸੀ ਕਿ ਉਕਤ ਨਾਮਜ਼ਦ ਨੌਜਵਾਨ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਗਿਆ। ਜਿਸ ਨਾਲ ਹਰ ਕੋਈ ਹੈਰਾਨ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਸੰਨੀ ਨਾਮ ਦੇ ਨੌਜਵਾਨ ਨੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਲਾਸ਼ ਸ਼ਹਿਰ ਦੇ ਬਾਹਰ ਖੇਤਾਂ ਵਿਚ ਮਿਲੀ। ਉਥੇ ਹੀ ਮ੍ਰਿਤਕ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਹਨ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਅਤੇ ਇਸ ਨੂੰ ਖ਼ੁਦਕੁਸ਼ੀ ਦੱਸਿਆ ਜਾ ਰਿਆ ਹੈ।
ਤੇਜ਼ਾਬ ਸੁੱਟਣ ਦੇ ਇਲਜ਼ਾਮ ਚ ਨਾਮਜਦ ਸੀ ਮ੍ਰਿਤਕ ਸੰਨੀ :ਹਾਲਾਂਕਿ ਸੋਸ਼ਲ ਮਰਨ ਤੋਂ ਕੁਝ ਸਮਾਂ ਪਹਿਲਾਂ ਉਕਤ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਵੀ ਸੰਜੀ ਕੀਤੀ ਗਈ ਸੀ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਖ਼ੁਦਕੁਸ਼ੀ ਹੀ ਕੀਤੀ ਹੈ। ਪਰ ਪੁਲਿਸ ਹੁਣ ਘਰਵਾਲਿਆਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਗਲੀ ਜਾਂਚ ਵਿਚ ਜੁਟ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਲੋਟ ਵਿਖੇ ਮੰਗਲਵਾਰ ਨੂੰ ਰਾਤ ਕਰੀਬ 8:30 ਵਜੇ ਵਾਪਰੀ ਘਟਨਾ ਵਿਚ ਇਕ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟ ਦਿੱਤਾ ।
ਇਹ ਵੀ ਪੜ੍ਹੋ :Reena Rai in Turban: ਮਰਹੂਮ ਦੀਪ ਸਿੱਧੂ ਦੇ ਜਨਮਦਿਨ ਮੌਕੇ ਅੰਮ੍ਰਿਤਸਰ ਪਹੁੰਚੀ ਰੀਨਾ ਰਾਏ, ਸਿੱਖੀ ਬਾਣੇ 'ਚ ਆਈ ਨਜ਼ਰ
ਥਾਣਾ ਸਦਰ ਮਲੋਟ ਦੇ ਇਲਾਕੇ ਵਿਚ ਲਾਸ਼ ਮਿਲੀ: ਜਿਸ ਕਰਕੇ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ । ਮਹਿਲਾ ਉਪਰ ਤੇਜ਼ਾਬ ਸੁੱਟਣ ਦੇ ਮਾਮਲੇ ’ਤੇ ਸਿਟੀ ਮਲੋਟ ਪੁਲਿਸ ਨੇ ਪੀੜਤ ਕੁੜੀ ਦੇ ਪਿਤਾ ਦੇ ਬਿਆਨਾਂ ’ਤੇ ਪ੍ਰਦੀਪ ਕੁਮਾਰ ਉਰਫ਼ ਸੰਨੀ ਪੁੱਤਰ ਪਰਮਜੀਤ ਵਿਰੁੱਧ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਵੱਲੋਂ ਬੀਤੇ ਦਿਨ ਲੋਕੇਸ਼ਨ ਦੇ ਅਧਾਰ ’ਤੇ ਹਰਿਆਣਾ ਵਿਚ ਵੀ ਛਾਪੇਮਾਰੀ ਕੀਤੀ ਸੀ, ਪਰ ਅਚਾਨਕ ਦੁਪਹਿਰ ਵੇਲੇ ਉਕਤ ਨੌਜਵਾਨ ਦੀ ਮਲੋਟ ਸ਼ਹਿਰ ਦੇ ਬਾਹਰਵਾਰ ਥਾਣਾ ਸਦਰ ਮਲੋਟ ਦੇ ਇਲਾਕੇ ਵਿਚ ਲਾਸ਼ ਮਿਲੀ, ਜਿਸ ਤੋਂ ਬਾਅਦ ਸਦਰ ਮਲੋਟ ਦੇ ਮੁੱਖ ਅਫ਼ਸਰ ਜਸਕਰਨਦੀਪ ਸਿੰਘ ਸਮੇਤ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ।
ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ: ਇਸ ਮੌਕੇ ਮ੍ਰਿਤਕ ਦੇ ਭਰਾ ਵਿਸ਼ਾਲ ਮੌਗਾਂ ਨੇ ਮੀਡੀਆ ਕੋਲ ਖੁਦਕੁਸ਼ੀ ਨਾ ਦੱਸ ਕੇ ਕਤਲ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ। ਉਧਰ ਮ੍ਰਿਤਕ ਵੱਲੋਂ ਸੋਸ਼ਲ ਮੀਡੀਆਂ ਉਪਰ ਜਾਰੀ 4-5 ਮਿੰਟ ਦੀ ਆਡੀਓ-ਵੀਡੀਓ ਰਾਹੀਂ ਪੂਰੀ ਕਹਾਣੀ ਦੱਸਦਿਆਂ ਸਾਰੇ ਵਰਤਾਰੇ ਲਈ ਦੋ ਜਣਿਆਂ ਨੂੰ ਦੋਸ਼ੀ ਦੱਸਿਆ ਹੈ। ਉਧਰ ਸਦਰ ਮਲੋਟ ਦੇ ਮੁੱਖ ਅਫ਼ਸਰ ਜਸਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਪ੍ਰਦੀਪ ਕੁਮਾਰ ਸੰਨੀ ਵਿਰੁੱਧ ਸਿਟੀ ਮਲੋਟ ਵਿਚ ਮਾਮਲਾ ਦਰਜ ਸੀ ਪਰ ਉਸ ਵੱਲੋਂ ਚੁੱਕੇ ਕਦਮ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ । ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਹੈ।