ਸ੍ਰੀ ਮੁਕਤਸਰ ਸਾਹਿਬ: ਗੁਰੂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸਰਾਏਨਾਗਾ ਵਿੱਚ ਬਹੁਤ ਪ੍ਰਸਿੱਧ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਹ ਗੁਰਦੁਆਰਾ ਸਾਹਿਬ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਦਾ ਜਨਮ ਅਸਥਾਨ ਵੱਜੋਂ ਜਾਣਿਆ ਜਾਂਦਾ ਹੈ। ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਓ ਜਾਣਦੇ ਆਂ ਇੱਥੋਂ ਸਿੰਘ ਸਾਹਿਬ ਤੋਂ।
ਪਿੰਡ ਸਰਾਏਨਾਗਾ ਦੇ ਗੁਰਦੁਆਰਾ ਸਾਹਿਬ ਦਾ ਸਿੰਘ ਸਾਹਿਬ ਨੇ ਦੱਸਿਆ ਕਿ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਜਨਮ ਸਥਾਨ ਹੈ। ਇੱਥੇ ਗੁਰੂ ਜੀ ਦਾ ਜਨਮ ਹੋਇਆ ਸੀ।
ਕੀ ਹੈ ਪਿੰਡ ਸਰਾਏਨਾਗਾ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ
ਸਿੰਘ ਸਾਹਿਬ ਨੇ ਦੱਸਿਆ ਕਿ ਧੰਨ-ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਜਨਮ ਅਸਥਾਨ ਹੈ। ਇੱਥੇ ਉਨ੍ਹਾਂ ਦੇ ਪਿਤਾ ਫੇਰੂ ਮੱਲ ਆਪਣੇ ਕਾਰੋਬਾਰ ਨੂੰ ਲੈ ਕੇ ਆਏ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਲਿਖਿਆ ਹੈ ਕਿ ਗੁਜਰਾਤ ਦੇ ਪਿੰਡ ਸੰਗੋਵਾਲ, ਕਿਤੇ ਮੰਗੂਵਾਲ ਲਿਖਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਅੰਗਦ ਦੇਵ ਜੀ ਦੇ ਪਿਤਾ ਗੁਜਰਾਤ ਤੋਂ ਕਾਰੋਬਾਰ ਨੂੰ ਲੈ ਕੇ ਇੱਥੇ ਆਏ। ਇਥੋਂ ਚੌਧਰੀ ਧੜੱਲੇਦਾਰ ਤਖ਼ਤਮੱਲ ਰਹਿੰਦਾ ਸੀ ਉਨ੍ਹਾਂ ਕੋਲ ਮਹਾਰਾਜ ਦੇ ਪਿਤਾ ਨੇ ਮੁਨੀਮੀ ਦਾ ਕੰਮ ਕੀਤਾ ਇੱਥੇ ਹੀ ਗੁਰੂ ਅੰਗਦ ਦੇਵ ਜੀ ਦਾ ਜਨਮ ਭਾਈ ਲੈਣਾ ਜੀ ਦੇ ਰੂਪ ਵਿੱਚ ਜਨਮ ਹੋਇਆ। ਜਨਮ 31 ਮਾਰਚ 1504 ਨੂੰ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਮਹਾਰਾਜ ਦੀ ਉਮਰ ਗਿਆਰਾਂ ਸਾਲ ਜਾਂ ਸਤਾਰਾਂ ਸਾਲ ਸੀ ਉਦੋਂ ਇਹ ਪਿੰਡ ਉਜੜ ਗਿਆ ਤਾਂ ਮਹਾਰਾਜ ਦਾ ਪਰਿਵਾਰ ਖਡੂਰ ਸਾਹਿਬ ਚਲੇ ਗਏ।
ਗੁਰੂ ਨਾਨਕ ਦੇ ਚਰਨ ਛੋ ਧਰਤੀ