ਸ੍ਰੀ ਮੁਕਤਸਾਰ ਸਾਹਿਬ:ਪਿਛਲੀ ਦਿਨੀਂ ਸੁਖਬੀਰ ਬਾਦਲ ਨੂੰ ਇੱਕ ਬਜ਼ਰਗ ਔਰਤ ਵੱਲੋਂ ਇੱਕ ਢਾਬੇ ਦੇ ਘੇਰਾ ਪਾਇਆ ਗਿਆ ਸੀ। ਇਸ ਬਜ਼ੁਰਗ ਔਰਤ ਵੱਲੋਂ ਇੱਕ ਕਾਗਜ਼ ਦਾ ਟੁਕੜਾ ਦਿਖ ਕੇ ਸੁਖਬੀਰ ਸਿੰਘ ਬਾਦਲ ਨੂੰ ਕੁਝ ਸਵਾਲ ਕੀਤੇ ਗਏ ਸਨ, ਹਾਲਾਂਕਿ ਸੁਖਬੀਰ ਸਿੰਘ ਬਾਦਲ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਦੇ ਨਜ਼ਰ ਆਏ ਸਨ। ਅੱਜ ਸਾਡੀ ਟੀਮ ਨੇ ਇਸ ਬਜ਼ੁਰਗ ਔਰਤ ਨਾਲ ਗੱਲਬਾਤ ਕੀਤੀ। ਜਿਸ ਦੌਰਾਨ ਇਸ ਬਜ਼ੁਰਗ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਰਕਾਰ ਵੱਲੋਂ ਉਨ੍ਹਾਂ ਦੇ ਨਾਲ ਧੱਕੇ ਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਸਨ।
ਗੱਲਬਾਤ ਕਰਦਿਆਂ ਬਜ਼ੁਰਗ ਬੀਬੀ ਮਨਜੀਤ ਕੌਰ ਨੇ ਕਿਹਾ, ਕਿ ਮੇਰਾ ਇੱਕ ਬੇਟਾ ਸੀ, ਜਿਸ ਦੀ ਮੌਤ ਹੋ ਚੁੱਕੀ ਹੈ। ਇਸ ਬਜ਼ੁਰਗ ਮਾਤਾ ਨੇ ਆਪਣੇ ਪੁੱਤਰ ਦੀ ਮੌਤ ਲਈ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਨੇ ਕਿਹਾ, ਕਿ ਅਕਾਲੀ ਸਰਕਾਰ ਵੇਲੇ ਉਨ੍ਹਾਂ ਦੇ ਪੁੱਤਰ ‘ਤੇ ਨਾਜਾਇਜ਼ ਪਰਚੇ ਕੀਤੇ ਗਏ ਸਨ।
ਉਨ੍ਹਾਂ ਨੇ ਕਿਹਾ, ਕਿ ਮੈਨੂੰ ਸੁਖਬੀਰ ਸਿੰਘ ਬਾਦਲ ਦੇ ਮਲੋਟ ਆਉਣ ਦੀ ਖ਼ਬਰ ਟੀਵੀ ‘ਤੇ ਮਿਲੀ ਸੀ, ਜਿਸ ਤੋਂ ਬਾਅਦ ਉਹ ਸਪੈਸ਼ਲ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ ਉੱਥੇ ਪਹੁੰਚੇ ਸਨ। ਉਨ੍ਹਾਂ ਨੇ ਕਿਹਾ, ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਪੁੱਤਰ ‘ਤੇ ਹੋਏ ਝੂਠੇ ਪਰਚਿਆ ਬਾਰੇ ਜਾਣਕਾਰੀ ਦੇਣੀ ਸੀ, ਪਰ ਉਹ ਬਿਨ੍ਹਾਂ ਮੇਰੀ ਗੱਲ ਸੁਣੇ ਤੋਂ ਹੀ ਉਥੋਂ ਚਲੇ ਗਏ।