ਪੰਜਾਬ

punjab

ETV Bharat / state

ਸ਼ਕਤੀ ਐਪ ਇੰਝ ਕਰੇਗੀ ਤੁਹਾਡੀ ਰੱਖਿਆ! - ਸ਼ਕਤੀ ਐਪ

ਮੁਕਤਸਰ ਸਾਹਿਬ ਚ ਸਰਕਾਰੀ ਸਕੂਲ ਚ ਨਸ਼ਿਆਂ ਵਿਰੁੱਧ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਤੇ ਉਨ੍ਹਾਂ ਨੂੰ ਸ਼ਕਤੀ ਐਪ ਅਤੇ 112 ਹੈਲਪ ਲਾਈਨ ਨੰਬਰ ਦੀ ਵਰਤੋਂ ਕਰਨ ਬਾਰੇ ਜਾਣੂ ਕਰਵਾਇਆ ਗਿਆ।

awareness programme
ਫ਼ੋਟੋ

By

Published : Jan 6, 2020, 9:53 AM IST

ਮੁਕਤਸਰ ਸਾਹਿਬ: ਪੰਜਾਬ ਸਰਕਾਰ ਅਤੇ ਡੀਜੀਪੀ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਦਿੱਤੀਆਂ ਹਦਾਇਤਾਂ ਅਨੁਸਾਰ ਮੁਕਤਸਰ ਸਾਹਿਬ ਦੇ ਮੰਡੀ ਕਿਲਿਆਵਾਲੀ ਚ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਸ਼ਕਤੀ ਐਪ ਅਤੇ 112 ਹੈਲਪ ਲਾਈਨ ਨੰਬਰ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਏ.ਐਸ.ਆਈ ਗੁਰਜੰਟ ਸਿੰਘ ਜਟਾਣਾ ਨੇ ਦੱਸਿਆ ਕਿ ਜਿਸ ਤਰ੍ਹਾਂ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਹਨ, ਉਨ੍ਹਾਂ ਬੱਚਿਆਂ ਨੂੰ ਚੰਗੇ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਜ਼ਿੰਦਗੀ ਨਾਲ ਜੋੜਦੀਆਂ ਹਨ ਅਤੇ ਨਸ਼ੇ ਜ਼ਿੰਦਗੀ ਨਾਲ ਤੋੜਦੇ ਹਨ। ਉਨ੍ਹਾਂ ਕਿਹਾ ਕਿ ਜੇ
ਤੁਹਾਡੇ ਆਲੇ ਦੁਆਲੇ ਜੋ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ, ਉਨ੍ਹਾਂ ਨੂੰ ਸਮਝਾ ਬੁਝਾ ਕੇ ਉਨ੍ਹਾਂ ਦਾ ਇਲਾਜ
ਕਰਵਾਉਣਾ ਬਹੁਤ ਜ਼ਰੂਰੀ ਹੈ।

ਵੀਡੀਓ

ਉਨ੍ਹਾਂ ਦੱਸਿਆ ਜਦੋਂ ਤੁਸੀਂ ਅਸੁਰੱਖਿਅਤ ਮਹਿਸੂਸ ਕਰਦੇ ਹੋ ਤਾਂ ਸ਼ਕਤੀ ਐਪ ਦੀ ਵਰਤੋਂ ਕਰਨ ਨਾਲ ਤੁਹਾਡੀ ਲੋਕੇਸ਼ਨ ਕੰਟਰੋਲ
ਰੂਮ ਚ ਪਹੁੰਚ ਜਾਂਦੀ ਹੈ ਜਿਸ ਤੇ ਪੁਲਿਸ ਤੁਹਾਡੇ ਕੋਲੇ ਤੁਰੰਤ ਪਹੁੰਚ ਜਾਵੇਗੀ । ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਸ਼ਕਤੀ ਐਪ ਆਪਣੇ ਮੋਬਾਈਲ ਫੋਨ ਦੇ ਵਿੱਚ ਇੰਸਟਾਲ ਕਰੋਗੇ ਤਾਂ ਸਿਰਫ ਮੋਬਾਈਲ ਦੇ ਸ਼ੇਕ
(ਹਿਲਾਉਣ ਨਾਲ) ਕਰਨ ਨਾਲ ਹੀ ਤੁਹਾਡੀ ਕਾਲ ਕੰਟਰੋਲ ਰੂਮ ਚ ਮਿਲ ਜਾਵੇਗੀ।

ABOUT THE AUTHOR

...view details