ਸ੍ਰੀ ਮੁਕਤਸਰ ਸਾਹਿਬ:ਪੂਰੇ ਪੰਜਾਬ ਵਿੱਚ ਪਟਵਾਰੀ ਦਾ ਪੇਪਰ ਚੱਲ ਰਿਹਾ ਹੈ। ਵਿਦਿਆਰਥੀਆਂ ਦੇ ਵੱਖ ਵੱਖ ਥਾਵਾਂ ਤੇ ਸੈਂਟਰ ਬਣਾਏ ਗਏ ਹਨ। ਜਿਸ ਨੂੰ ਲੈ ਕਿ ਆਮ ਆਦਮੀ ਪਾਰਟੀ ਵੱਲੋ ਨਵੇਕਲੀ ਪਹਿਲ ਕੀਤੀ ਗਈ ਹੈ।
ਸ੍ਰੀ ਮੁਕਤਸਰ ਸਾਹਿਬ ਤੋਂ ਪੇਪਰ ਲਈ ਬਠਿੰਡਾ ਬੁਢਲਾਡਾ ਭੀਖੀ ਵੱਖ ਵੱਖ ਥਾਵਾਂ ਤੇ ਪਹੁੰਚਣਾ ਲਈ ਆਪ ਵਰਕਰਾਂ ਨੇ ਵਿਦਿਆਰਥੀਆਂ ਲਈ ਮਦਦ ਕੀਤੀ। ਮੁਕਤਸਰ ਸਾਹਿਬ ਤੋਂ ਬਠਿੰਡਾ ਬੁਢਲਾਡੇ ਲਈ ਸਵੇਰੇ ਕਰੀਬ ਛੇ ਵਜੇ ਦਾ ਕੋਈ ਬੱਸ ਦਾ ਰੂਟ ਨਹੀਂ ਸੀ। ਇਸ ਸਭ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬੱਸਾਂ ਦਾ ਇੰਤਜ਼ਾਮ ਕੀਤਾ ਤਾਂ ਜੋ ਵਿਦਿਆਰਥੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ।