ਪੰਜਾਬ

punjab

ETV Bharat / state

ਰਾਜਾ ਵੜਿੰਗ ਦੀ ਧੀ ਨੇ ਆਪਣੇ ਪਿਤਾ ਲਈ ਘਰ-ਘਰ ਜਾ ਕੇ ਮੰਗੀਆਂ ਵੋਟਾਂ - ਰਾਜਾ ਵੜਿੰਗ ਦੀ ਧੀ ਨੇ ਮੰਗਿਆ ਵੋਟਾਂ

ਕਾਂਗਰਸੀ ਉਮੀਦਵਾਰ ਗਿੱਦੜਬਾਹਾ ਤੋਂ ਰਾਜਾ ਵੜਿੰਗ ਦੀ ਧੀ ਏਕਲ ਏਕਮ ਵੜਿੰਗ ਵੱਲੋਂ ਆਪਣੇ ਪਿਤਾ ਲਈ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਏਕਮ ਵੜਿੰਗ ਦਾ ਕਹਿਣਾ ਹੈ ਕਿ ਮੈਂ ਆਪਣੇ ਪਿਤਾ ਨਾਲ ਮੁੰਡਿਆਂ ਵਾਂਗ ਖੜ੍ਹੀ ਹਾਂ।

ਰਾਜਾ ਵੜਿੰਗ ਦੀ ਧੀ ਨੇ ਆਪਣੇ ਪਿਤਾ ਲਈ ਘਰ ਘਰ ਜਾ ਕੇ ਮੰਗੀਆਂ ਵੋਟਾਂ
ਰਾਜਾ ਵੜਿੰਗ ਦੀ ਧੀ ਨੇ ਆਪਣੇ ਪਿਤਾ ਲਈ ਘਰ-ਘਰ ਜਾ ਕੇ ਮੰਗੀਆਂ ਵੋਟਾਂ

By

Published : Jan 21, 2022, 1:56 PM IST

ਸ੍ਰੀ ਮੁਕਤਸਰ ਸਾਹਿਬ: ਕਾਂਗਰਸੀ ਉਮੀਦਵਾਰ ਗਿੱਦੜਬਾਹਾ ਤੋਂ ਰਾਜਾ ਵੜਿੰਗ ਦੀ ਧੀ ਏਕਲ ਏਕਮ ਵੜਿੰਗ ਵੱਲੋਂ ਆਪਣੇ ਪਿਤਾ ਲਈ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਏਕਮ ਵੜਿੰਗ ਦਾ ਕਹਿਣਾ ਹੈ ਕਿ ਮੈਂ ਆਪਣੇ ਪਿਤਾ ਨਾਲ ਮੁੰਡਿਆਂ ਵਾਂਗ ਖੜ੍ਹੀ ਹਾਂ।

ਜਿੱਥੇ ਮੇਰੇ ਪਿਤਾ ਨੂੰ ਲੋੜ ਹੈ ਮੈਂ ਉਨ੍ਹਾਂ ਨਾਲ ਰਹਾਂਗੀ ਹਰ ਧੀ ਦਾ ਫ਼ਰਜ਼ ਹੁੰਦਾ ਹੈ ਕਿ ਜਿੱਥੇ ਪਿਤਾ ਨੂੰ ਲੋੜ ਹੈ ਧੀ ਨੂੰ ਪਿਤਾ ਦਾ ਪਰਛਾਵੇਂ ਵਾਂਗ ਸਾਥ ਦੇਣਾ ਚਾਹੀਦਾ ਹੈ। ਉੱਥੇ ਛੋਟੀ ਉਮਰ ਵਿਚ ਵੋਟਾਂ ਮੰਗਣ ਬਾਰੇ ਬੋਲਦਿਆਂ ਕਿਹਾ ਕਿ ਹੌਸਲੇ ਬੁਲੰਦ ਚਾਹੀਦੇ ਹਨ।

ਰਾਜਾ ਵੜਿੰਗ ਦੀ ਧੀ ਨੇ ਆਪਣੇ ਪਿਤਾ ਲਈ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਛੋਟੀ ਉਮਰ ਨਾਲ ਕੋਈ ਫ਼ਰਕ ਨਹੀਂ ਪੈਂਦਾ ਲੋਕਾਂ ਦਾ ਪਿਆਰ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੇ ਪਿਛਲੇ 10 ਸਾਲਾਂ ਵਿੱਚ ਇਨ੍ਹਾਂ ਵਿਕਾਸ ਕੀਤਾ ਹੈ ਕਿ ਸਾਨੂੰ ਘਰ-ਘਰ ਤੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਤੇ ਇਸ ਵਾਰ ਵੀ ਸਾਨੂੰ ਮਾਣ ਬਖ਼ਸ਼ ਕੇ ਪਿਆਰ ਦੇ ਕੇ ਇਸ ਵਾਰ ਵੀ ਸਾਨੂੰ ਜ਼ਰੂਰ ਜਿਤਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੇਟੀ ਹਾਂ।

ਰਾਜਾ ਵੜਿੰਗ ਦੀ ਧੀ ਨੇ ਆਪਣੇ ਪਿਤਾ ਲਈ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਗਿੱਦੜਬਾਹਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਪਣੇ ਚੋਣ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਆਪਣੇ ਪੰਜ ਸਾਲਾ ਕਾਰਜਕਾਲ ਦੌਰਾਨ ਗਿੱਦੜਬਾਹਾ ਦੇ ਲੋਕਾਂ ਨਾਲ ਕੀਤੇ ਤਮਾਮ ਵਾਅਦਿਆਂ ਨੂੰ ਪੂਰਾ ਕੀਤਾ ਹੈ ਅਤੇ ਗਿੱਦੜਬਾਹਾ ਨੂੰ ਬੁਨਿਆਦੀ ਸਹੂਲਤਾਂ ਦਿੱਤੇ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ।

ਰਾਜਾ ਵੜਿੰਗ

ਉਨ੍ਹਾਂ ਕਿਹਾ ਕਿ ਗਿੱਦੜਬਾਹਾ ਇਲਾਕੇ ਦਾ 5 ਸਾਲਾਂ ਦੌਰਾਨ ਬਹੁਤ ਵਿਕਾਸ ਹੋਇਆ ਪਰ ਉਹ ਖੁਦ ਵਿਕਾਸ ਤੋਂ ਸੰਤੁਸ਼ਟ ਨਹੀਂ ਹਨ ਅਗਰ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਅਤੇ ਵਾਹਿਗੁਰੂ ਦੀ ਮਿਹਰ ਉਹੀ ਤਾਂ ਉਹ ਫਿਰ ਤੋਂ ਪੰਜਾਬ ਵਿਚ ਸਰਕਾਰ ਬਣਾਉਣਗੇ ਅਤੇ ਗਿੱਦੜਬਾਹਾ ਭਾਰਤ ਦਾ ਇੱਕ ਨੰਬਰ ਹਰ ਕਾਵਿ ਹੈ।

ਰਾਜਾ ਵੜਿੰਗ ਦੀ ਧੀ ਨੇ ਆਪਣੇ ਪਿਤਾ ਲਈ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਜਿਸ ਵਿੱਚ ਉਹ ਹਰ ਸਹੂਲਤ ਹੋਵੇਗੀ ਜਿਸ ਦੀ ਲੋਕਾਂ ਨੂੰ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਸੋਕੇ ਸਮੇਂ ਤਾਂ ਹਰ ਕੋਈ ਖੜਦਾ ਹੈ ਪਰ ਸੱਚਾ ਮਿੱਤਰ ਅਤੇ ਸੱਚਾ ਪਾਰਟੀ ਵਰਕਰ ਉਹੀ ਅਜੋਕੇ ਸਮੇਂ ਪਾਰਟੀ ਦੇ ਨਾਲ ਖੜ੍ਹਾ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਵਿੱਚ ਵੀ ਕਈ ਕਮੀਆਂ ਹੋਣਗੀਆਂ ਅਤੇ ਉਨ੍ਹਾਂ ਪਾਸੋਂ ਵੀ ਕਈ ਲੋਕਾਂ ਦੇ ਕੰਮ ਕਰਵਾਉਣੇ ਰਹਿ ਗਏ ਹੋਣਗੇ ਜਿਸ ਲਈ ਉਹ ਹੱਥ ਜੋੜ ਕੇ ਮੁਆਫ਼ੀ ਮੰਗਦਿਆਂ ਉਨ੍ਹਾਂ ਕਿਹਾ ਕਿ ਕਈਆਂ ਨੂੰ ਉਨ੍ਹਾਂ ਨਾਲ ਗਿਲੇ ਸ਼ਿਕਵੇ ਵੀ ਹੋਣਗੇ ਪਰ ਅੱਜ ਹਲਕਾ ਵਾਸੀ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਉਨ੍ਹਾਂ ਦਾ ਸਾਥ ਦੇਣ ਅਤੇ ਆਪਣਾ ਹੱਥ ਸਿਰ ਤੇ ਰੱਖ ਦਿੱਤੇ ਤਾਂ ਜੋ ਮੈਂ ਆਉਣ ਵਾਲੇ ਸਮੇਂ ਲੌਕਰ ਤਮਾਮ ਉਹ ਉਹ ਕੰਮ ਕਰ ਸਕੇ ਜਿਹੜੇ ਮੌਜੂਦਾ ਸਮੇਂ ਉਨ੍ਹਾਂ ਪਾਸੋਂ ਕਰਨੇ ਰਹਿ ਗਏ ਹਨ।

ਇਹ ਵੀ ਪੜ੍ਹੋ:ਚੰਨੀ ਨੂੰ ਸੀਐੱਮ ਉਮੀਦਵਾਰ ਬਣਾਉਣ ਦੇ ਹੱਕ ’ਚ ਕਾਂਗਰਸੀ ਮੰਤਰੀ, ਲੋਕਾਂ ਦੀ ਵੀ ਪਸੰਦ !

ABOUT THE AUTHOR

...view details