ਪੰਜਾਬ

punjab

ETV Bharat / state

'ਸਰਕਾਰ ਨੇ ਬਾਦਲ ਪਰਿਵਾਰ ਦਾ 100 ਕਰੋੜ ਰੁਪਏ ਦਾ ਟੈਕਸ ਕੀਤਾ ਮੁਆਫ਼'

ਅਮਰਿੰਦਰ ਸਿੰਘ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡੇ ਪਹੁੰਚੇ, ਜਿੱਥੇ ਉਨ੍ਹਾਂ ਨੇ ਪੁਰਾਣੀ ਸਰਕਾਰੀ ਬੱਸਾਂ ਦੀ ਮੁਰੰਮਤ ਤੇ ਬੱਸ ਅੱਡੇ ਨੂੰ ਅੱਪਡੇਟ ਕਰਨ ਦਾ ਐਲਾਨ ਕੀਤਾ ਹੈ।

'ਸਰਕਾਰ ਨੇ ਬਾਦਲ ਪਰਿਵਾਰ ਦਾ 100 ਕਰੋੜ ਰੁਪਏ ਦਾ ਟੈਕਸ ਕੀਤਾ ਮੁਆਫ਼'
'ਸਰਕਾਰ ਨੇ ਬਾਦਲ ਪਰਿਵਾਰ ਦਾ 100 ਕਰੋੜ ਰੁਪਏ ਦਾ ਟੈਕਸ ਕੀਤਾ ਮੁਆਫ਼'

By

Published : Oct 20, 2021, 11:00 AM IST

ਸ੍ਰੀ ਮੁਕਤਸਰ ਸਾਹਿਬ:ਨਵੇਂ ਬਣੇ ਟਰਾਂਸਪੋਰਟ ਮੰਤਰੀ (Minister of Transport) ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ। ਕਦੇ ਉਹ ਲੁਧਿਆਣਾ ਦੇ ਬੱਸ ਅੱਡੇ ਨੂੰ ਆਪਣੇ ਹੱਥੀ ਸਾਫ਼ ਕਰਦੇ ਹਨ, ਤੇ ਕਦੇ ਉਹ ਬੱਸ ਅੱਡਿਆ (bus stop) ‘ਤੇ ਐੱਮ.ਆਰ.ਪੀ. ਤੋਂ ਵੱਧ ਰੇਟ ‘ਤੇ ਵਿਕਣ ਵਾਲੇ ਸਮਾਨ ‘ਤੇ ਰੋਕ ਲਗਾਉਦੇ ਹਨ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡੇ ਪਹੁੰਚੇ, ਜਿੱਥੇ ਉਨ੍ਹਾਂ ਨੇ ਪੁਰਾਣੀ ਸਰਕਾਰੀ ਬੱਸਾਂ ਦੀ ਮੁਰੰਮਤ ਤੇ ਬੱਸ ਅੱਡੇ ਨੂੰ ਅੱਪਡੇਟ ਕਰਨ ਦਾ ਐਲਾਨ ਕੀਤਾ ਹੈ।

'ਸਰਕਾਰ ਨੇ ਬਾਦਲ ਪਰਿਵਾਰ ਦਾ 100 ਕਰੋੜ ਰੁਪਏ ਦਾ ਟੈਕਸ ਕੀਤਾ ਮੁਆਫ਼'

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ 175 ਨਾਜਾਇਜ਼ ਬੱਸਾਂ (Illegal buses) ਨੂੰ ਫੜਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਬਾਦਲ ਪਰਿਵਾਰ (Badal family) ‘ਤੇ ਵੀ ਜਮ ਕੇ ਨਿਸ਼ਾਨੇ ਸਾਧੇ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ (Badal family) ਨੇ ਆਪਣੀ ਸਰਕਾਰ ਦੌਰਾਨ ਪੰਜਾਬ ਦੀਆਂ ਸਰਕਾਰੀ ਬੱਸਾਂ (Government buses) ਨੂੰ ਬੰਦ ਕਰਕੇ ਆਪਣੀਆਂ ਬੱਸਾਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਪੰਜਾਬ ਦੀਆਂ ਸਰਕਾਰੀ ਬੱਸਾਂ ਦਾ ਵਿਭਾਗ ਦਿਨੋ-ਦਿਨ ਘਾਟੇ ਵਿੱਚ ਜਾਦਾ ਰਿਹਾ।

ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ 2020 ਵਿੱਚ ਪੰਜਾਬ ਸਰਕਾਰ (Government of Punjab) ਵੱਲੋਂ 100 ਕਰੋੜ ਦਾ ਟੈਕਸ ਮੁਆਫ਼ ਕੀਤਾ ਗਿਆ ਹੈ। ਇਸ ਲਈ ਉਨ੍ਹਾਂ ਨੇ ਸਿੱਧੇ ਤੌਰ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੀ ਬਾਦਲ ਪਰਿਵਾਰ ਨਾਲ ਨੇੜਤਾ ਨੂੰ ਦਰਸਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ 2021 ਦਾ ਬਾਦਲ ਪਰਿਵਾਰ ਤੋਂ ਪੰਜਾਬ ਦੇ ਟਰਾਂਸਪੋਟਰ ਵਿਭਾਗ (Department of Transport) ਨੇ ਟੈਕਸ ਲੈਣ ਹੈ, ਪਰ ਇਸ ਸਾਲ ਦੇ 10 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਬਾਦਲ ਪਰਿਵਾਰ ਵੱਲੋਂ ਹਾਲੇ ਤੱਕ ਟੈਕਸ ਦਾ ਇੱਕ ਰੁਪਇਆ ਵੀ ਜਮਾ ਨਹੀਂ ਕਰਵਾਇਆ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋੋਂ ਨਾਜਾਇਜ਼ ਬੱਸਾਂ (Illegal buses) ਫੜਨ ਨਾਲ ਪੀ.ਆਰ.ਟੀ.ਸੀ ਤੇ ਪੰਜਾਬ ਰੋਡਵੇਜ (PRTC and Punjab Roadways) ਨੂੰ 40 ਲੱਖ ਰੁਪਏ ਦਾ ਮੁਨਾਫਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਦੋਵੇਂ ਵਿਭਾਗ ਘੱਟੇ ਵਿੱਚ ਚੱਲ ਰਹੇ ਸਨ, ਪਰ ਹੁਣ ਇਨ੍ਹਾਂ ਵਿਭਾਗਾਂ ਨੂੰ ਕਿਸੇ ਵੀ ਕੀਮਤ ‘ਤੇ ਘਾਟੇ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਬੀਐਸਐਫ ਨੂੰ ਸ਼ਕਤੀ ਦੇਣਾ ਕੇਂਦਰ ਤੇ ਸੂਬਿਆਂ ‘ਚ ਸ਼ਕਤੀਆਂ ਦੇ ਨਿਖੇੜੇ ਦੀ ਉਲੰਘਣਾ:ਸੁਖਬੀਰ ਬਾਦਲ

ABOUT THE AUTHOR

...view details