ਪੰਜਾਬ

punjab

ETV Bharat / state

ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੀਆਂ ਚਾਰਾਂ ਸੀਟਾਂ ਉੱਤੇ ਜਿੱਤ ਹਾਸਲ ਕਰਾਂਗੇ: ਰਾਜਾ ਵੜਿੰਗ - ਹਲਕਾ ਗਿਦੜਬਾਹਾ ਵਿਧਾਇਕ ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ 'ਚ ਹਲਕਾ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਜ਼ਿਲ੍ਹਾ ਪਰਿਸ਼ਦ ਦੇ ਦਫ਼ਤਰ ਪੁੱਜੇ। ਇੱਥੇ ਨਵੇਂ ਬਣੇ ਚੇਅਰਮੈਨ ਨਰਿੰਦਰ ਕਾਉਣੀ ਦੀ ਤਾਜਪੋਸ਼ੀ ਕਰਾਉਣ ਲਈ ਜ਼ਿਲ੍ਹਾ ਪਰਿਸ਼ਦ ਦੇ ਦਫ਼ਤਰ ਪੁੱਜੇ। ਇਸ ਮੌਕੇ ਜ਼ਿਮਨੀ ਚੋਣਾਂ ਨੂੰ ਲੈ ਕੇ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਾਂਗਰਸ ਦੀਆਂ ਚਾਰਾਂ ਸੀਟਾਂ ਉੱਤੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਜਾਵੇਗੀ।

ਫ਼ੋਟੋ

By

Published : Oct 3, 2019, 7:18 PM IST

ਸ੍ਰੀ ਮੁਕਤਸਰ ਸਾਹਿਬ: ਹਲਕਾ ਗਿਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਜ਼ਿਲ੍ਹਾ ਪਰਿਸ਼ਦ ਦੇ ਦਫ਼ਤਰ ਪੁੱਜੇ ਤੇ ਦਫ਼ਤਰ ਦੇ ਨਵੇਂ ਬਣੇ ਚੇਅਰਮੈਨ ਨਰਿੰਦਰ ਕਾਉਣੀ ਦੀ ਤਾਜਪੋਸ਼ੀ ਕਰਵਾਈ। ਇਸ ਮੌਕੇ ਜ਼ਿਲ੍ਹੇ ਭਰ ਦੇ ਕਾਂਗਰਸੀ ਵਰਕਰ ਨੇ ਵੀ ਨਰਿੰਦਰ ਕਾਉਣੀ ਨੂੰ ਗਲ ਵਿਚ ਹਾਰ ਪਾ ਕੇ ਵਧਾਈ ਦਿੱਤੀ।

ਵੀਡੀਓ

ਉੱਥੇ ਹੀ ਵਿਧਾਇਕ ਰਾਜਾ ਵੜਿੰਗ ਨੇ ਜ਼ਿਮਨੀ ਚੋਣਾਂ ਨੂੰ ਲੈ ਕੇ ਕਿਹਾ ਕਿ ਚੋਣਾਂ ਦੇ ਮੈਦਾਨ ਵਿੱਚ ਇੱਕ ਤਰਫ਼ਾ ਮਾਹੌਲ ਨਜ਼ਰ ਆ ਰਿਹਾ ਹੈ ਤੇ ਚਾਰਾ ਸੀਟਾਂ 'ਤੇ ਹੰਝੂ ਫਰੇ ਜਿੱਤ ਪ੍ਰਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਜਲਾਲਾਬਾਦ 'ਚ ਪਹਿਲੀ ਵਾਰੀ ਅਜਿਹਾ ਹੋਵੇਗਾ ਕਿ 82 ਸੀਟਾਂ ਉੱਪਰ ਕਾਂਗਰਸ ਪਾਰਟੀ ਦਾ ਪੂਰਨ ਕਬਜ਼ਾ ਹੋਵੇਗਾ।

ਇਹ ਜ਼ਿਮਨੀ ਚੋਣਾਂ ਢਾਈ ਸਾਲ ਬਾਅਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੁੱਢ ਬੰਨੇਗੀ। ਇਸ ਦੇ ਨਾਲ ਹੀ ਅਗਲੇ ਪੰਜ ਸਾਲਾਂ ਲਈ ਫਿਰ ਤੋਂ ਪੰਜਾਬ ਵਿੱਚ ਕਾਂਗਰਸ ਦਾ ਰਾਜ ਹੋਵੇਗਾ। ਇਸ ਤੋਂ ਸੁਖਬੀਰ ਬਾਦਲ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖਬੀਰ ਬਾਦਲ 25 ਸਾਲ ਲਈ ਰਾਜ ਕਰਨ ਦੀ ਗਲ ਕਹਿੰਦੇ ਸਨ ਪਰ ਅਸੀਂ ਅਗਲੇ ਪੰਜ ਸਾਲ ਫਿਰ ਤੋਂ ਕਾਂਗਰਸ ਪਾਰਟੀ ਦਾ ਹੀ ਰਾਜ ਬਣੇਗਾ।

ABOUT THE AUTHOR

...view details