ਸ੍ਰੀ ਮੁਕਤਸਰ ਸਾਹਿਬ:ਪਿੰਡ ਚੜ੍ਹੇਵਾਨ ਦੇ ਇੱਕ ਐੱਸ.ਸੀ. ਪਰਿਵਾਰ ਪਿੰਡ ਦੇ ਹੀ ਸਰਪੰਚ ਤੇ ਮੈਂਬਰਾਂ ‘ਤੇ ਨਾਜਾਇਜ਼ ਕੁੱਟਮਾਰ ਤੇ ਜਾਤੀ ਸੂਚਕ ਸ਼ਬਦਾਂ ਦੇ ਇਲਜ਼ਾਮ ਲਗਾਏ ਹਨ। ਪੀੜਤ ਪਰਿਵਾਰ ਨੇ ਇਸ ਮੌਕੇ ਸਰਪੰਚ ਤੇ ਮੈਂਬਰਾਂ ‘ਤੇ ਕੇਸਾਂ ਦੀ ਵੀ ਬੇਅਦਬੀ ਕਰਨ ਦੇ ਵੀ ਇਲਜ਼ਾਮ ਲਗਾਏ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸੁਰਜੀਤ ਕੌਰ ਨਾਮ ਦੀ ਔਰਤ (Woman) ਨੇ ਪਿੰਡ ਦੇ ਸਰਪੰਚ ਤੇ ਪੰਚਾਇਤਾਂ ਮੈਂਬਰਾਂ ‘ਤੇ ਝੂਠੇ ਪੁਲਿਸ (POLICE) ਮਾਮਲੇ ਦਰਜ ਕਰਵਾਉਣ ਦੇ ਇਲਜ਼ਾਮ ਲਗਾਏ ਹਨ।
ਸੁਰਜੀਤ ਕੌਰ ਨੇ ਕਿਹਾ ਕਿ ਸਰਪੰਚ ਤੇ ਮੈਂਬਰਾਂ ਦੀ ਸ਼ਿਕਾਇਤ ‘ਤੇ ਦੇਰ ਰਾਤ ਸ਼ਰਾਬ (Alcohol) ਦੇ ਨਸ਼ੇ (Drugs) ਵਿੱਚ ਪੁਲਿਸ ਉਨ੍ਹਾਂ ਦੇ ਘਰ ਆਉਦੀ ਹੈ, ਅਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਦੀ ਹੈ। ਸੁਰਜੀਤ ਕੌਰ ਨੇ ਕਿਹਾ ਕਿ ਪੁਲਿਸ ਨੇ ਉਨ੍ਹਾ ਨੂੰ ਜ਼ੇਲ੍ਹ ਵਿੱਚ ਬੰਦ ਕਰਨ ਤੇ ਝੂਠੇ ਕੇਸ਼ ਦਰਜ ਕਰਨ ਦੀਆਂ ਧਮਕਿਆਂ ਦਿੱਤੀਆ ਹਨ। ਜਿਸ ਕਰਕੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਡਰ ਬੈਠ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਵਿੱਚ ਜੱਜ ਸਹਿਬਾਨ ਆਏ ਸਨ, ਅਸੀਂ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਾਇਆ ਸੀ ਅਤੇ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਤੇ ਪੰਚਾਇਤੀ ਮੈਂਬਰ ਉਨ੍ਹਾਂ ਦੇ ਖ਼ਿਲਾਫ਼ ਹੋ ਗਏ।