ਪੰਜਾਬ

punjab

ETV Bharat / state

ਮਜ਼ਦੂਰ ਔਰਤ ਨੇ ਸਰਪੰਚ 'ਤੇ ਲਾਇਆ ਬਦਸਲੂਕੀ ਦਾ ਇਲਜ਼ਾਮ - ਸਰਪੰਚ ਖਿਲਾਫ਼ ਕਾਰਵਾਈ ਕਰਨ ਦੀ ਮੰਗ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੇ ਸਰਪੰਚ ਉਤੇ ਮਨਰੇਗਾ ਦੀਆਂ ਔਰਤਾਂ ਨੇ ਇਲਜ਼ਾ ਲਗਾਇਆ ਹੈ ਕਿ ਇਹ ਸਾਡੇ ਨਾਲ ਬਦਸਲੂਕੀ ਕਰਦਾ ਹੈ।ਇਸੇ ਸੰਬੰਧ ਵਿਚ ਔਰਤਾਂ ਨੇ ਏਡੀਸੀ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਮਜ਼ਦੂਰ ਔਰਤ ਨੇ ਸਰਪੰਚ 'ਤੇ ਲਾਇਆ ਬਦਸਲੂਕੀ ਦਾ ਇਲਜ਼ਾਮ
ਮਜ਼ਦੂਰ ਔਰਤ ਨੇ ਸਰਪੰਚ 'ਤੇ ਲਾਇਆ ਬਦਸਲੂਕੀ ਦਾ ਇਲਜ਼ਾਮ

By

Published : May 19, 2021, 9:55 PM IST

ਸ੍ਰੀ ਮੁਕਤਸਰ ਸਾਹਿਬ:ਪਿੰਡ ਵੜਿੰਗ ਦੇ ਸਰਪੰਚ ਉਤੇ ਮਨਰੇਗਾ ਦੀਆਂ ਔਰਤ ਨਾਲ ਬਦਸਲੂਕੀ ਕਰਨ ਦੇ ਇਲਾਜ਼ ਲੱਗੇ ਹਨ।ਇਸ ਤੋਂ ਬਾਅਦ ਮਜ਼ਦੂਰ ਯੂਨੀਅਨ ਸੀਟੂ ਨੇ ਏਡੀਸੀ ਗੁਰਬਿੰਦਰ ਸਿੰਘ ਸਰਾਉ ਨਾਲ ਮੁਲਾਕਾਤ ਕੀਤੀ ਅਤੇ ਸਰਪੰਚ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਮੌਕੇ ਮਜ਼ਦੂਰ ਯੂਨੀਅਨ ਸੀਟੂ ਦੇ ਮੈਂਬਰ ਇੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਪਿੰਡ ਵੜਿੰਗ ਦਾ ਸਰਪੰਚ ਪਰਵਿੰਦਰ ਸਿੰਘ ਯੂਨੀਅਨ ਦੇ ਮੈਂਬਰਾਂ ਨਾਲ ਈਰਖਾ ਕਰਦਾ ਹੈ ਅਤੇ ਮੰਦੀ ਸ਼ਬਦਾਲਵਲੀ ਦੀ ਵਰਤੋਂ ਕਰਦਾ ਹੈ।ਜਦੋਂ ਕਿ ਪਿੰਡ ਦੇ ਹੋਰ ਮਜ਼ਦਰੂਾਂ ਪ੍ਰਤੀ ਉਸਦਾ ਰਵੱਈਆ ਹਮਦਰਦੀ ਭਰਿਆ ਹੁੰਦਾ ਹੈ।

ਉਧਰ ਏਡੀਸੀ ਨੇ ਸੀਟੂ ਦੀ ਪ੍ਰਧਾਨ ਸੰਦੀਪ ਕੌਰ ਤੇ ਬਲਬੀਰ ਕੌਰ ਨੂੰ ਵਿਸ਼ਵਾਸ ਦਿਵਾਇਆ ਕਿ ਸਰਪੰਚ ਨੂੰ ਨਰਨੇਗਾ ਮਜ਼ਦੂਰ ਔਰਤਾਂ ਨਾਲ ਮੰਦੀ ਸ਼ਬਦਾਵਲੀ ਬੋਲਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੀਟੂ ਆਗੂਆਂ ਨੇ ਕਿਹਾ ਕਿ ਉਹ ਇਨਸਾਫ਼ ਪ੍ਰਾਪਤ ਕਰਨ ਲਈ ਸਰਪੰਚ ਖਿਲਾਫ਼ ਪੁਲਿਸ ਅਤੇ ਪ੍ਰਸ਼ਾਸਨ ਨੂੰ ਲਿਖਤੀ ਮੰਗ ਪੱਤਰ ਵੀ ਦੇਣਗੇ।ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ ਉਹ ਪ੍ਰਸ਼ਾਸਨ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ।

ਇਸ ਬਾਰੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਸਰਪੰਚ ਨੇ ਆਪਣੇ ਉਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਿਕਾਰ ਦਿੱਤਾ।ਸਰਪੰਚ ਨੇ ਕਿਹਾ ਹੈ ਕਿ ਮੈ ਕਿਸੇ ਨੂੰ ਵੀ ਈਰਖਾ ਨਹੀਂ ਕਰਦਾ ਅਤੇ ਨਾ ਹੀ ਭੱਦੀ ਸ਼ਬਦਾਵਲੀ ਵਰਤੀ ਹੈ।

ਇਹ ਵੀ ਪੜੋ:ਗਰਭ 'ਚ ਪਲ ਰਹੇ ਬੱਚਿਆਂ ਲਈ ਵੀ ਕੋਰੋਨਾ 'ਕਾਲ' !

ABOUT THE AUTHOR

...view details