ਅਕਾਲੀ ਦਲ ਨੇ ਹੱਥਾਂ ਵਿਚ ਤੱਖਤੀਆਂ ਲੈ ਕੈਪਟਨ ਸਰਕਾਰ ਨੂੰ ਯਾਦ ਕਰਵਾਏ ਵਾਅਦੇ - protest
ਸਨਿੱਚਰਵਾਰ ਨੂੰ ਪੂਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਕੈਪਟਨ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਮਨਾਇਆ ਗਿਆ ਵਿਸ਼ਵਾਸਘਾਤ ਦਿਵਸ, ਸਰਕਾਰ ਦਾ ਸਾੜਿਆ ਪੁੱਤਲਾ।
ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਯਾਦ ਕਰਵਾਏ ਵਾਅਦੇ
ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਸਨਿੱਚਰਵਾਰ ਨੂੰ ਸੂਬੇ ਭਰ ਵਿੱਚ ਸਰਕਾਰ ਵਿਰੁੱਧ ਅਕਾਲੀ-ਭਾਜਪਾ ਗੱਠਜੋੜ ਵੱਲੋਂ ਪ੍ਰਦਰਸ਼ਨ ਕਰ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ। ਸ੍ਰੀ ਮੁਕਤਸਰ ਸਾਹਿਬ ਵਿੱਚ ਵਿਧਾਇਕ ਕੰਵਲਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।
ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਯਾਦ ਕਰਵਾਏ ਵਾਅਦੇ
ਅਕਾਲੀ ਦਲ ਨੇ ਸਰਕਾਰ ਵੱਲੋਂ ਵਾਅਦੇ ਯਾਦ ਕਰਵਾਉਂਦਿਆ ਹੱਥਾਂ ਵਿਚ ਤੱਖਤੀਆਂ ਲੈ ਕੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸਭ ਤੋਂ ਵੱਡਾ ਵਿਸ਼ਵਾਸ਼ਘਾਤ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਨਾਂਅ ਤੇ ਕੀਤਾ ਹੈ।